ਬਹਿਬਲ ਕਲਾਂ ਪਹੁੰਚੇ ਨਵਜੋਤ ਸਿੱਧੂ ਬੋਲੇ, ‘ਮੈਨੂੰ ਫ਼ੈਸਲੇ ਲੈਣ ਦੀ ਤਾਕਤ ਮਿਲੇ ਤਾਂ ਮੈਂ ਇਕ ਦਿਨ ’ਚ ਇਨਸਾਫ਼ ਕਰੂੰ’
Monday, Dec 20, 2021 - 02:41 PM (IST)
ਫਰੀਦਕੋਟ (ਵੈੱਬ ਡੈਸਕ) - ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਬਹਿਬਲ ਕਲਾਂ ਪਹੁੰਚੇ। ਬਹਿਬਲ ਕਲਾਂ ਵਿਖੇ ਨਵਜੋਤ ਸਿੱਧੂ ਨੇ ਧਰਨੇ ’ਤੇ ਬੈਠੇ ਮ੍ਰਿਤਕ ਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਨਾਲ ਮੁਲਾਕਾਤ ਕੀਤੀ। ਬੇਅਦਬੀ ਕਾਂਡ ’ਚ ਮਾਰੇ ਗਏ ਮ੍ਰਿਤਕ ਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਵਲੋਂ ਧਰਨਾ ਲੱਗਾ ਕੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਧਰਨੇ ’ਤੇ ਬੈਠੇ ਸੁਖਰਾਜ ਨੇ ਨਵਜੋਤ ਸਿੱਧੂ ਨੂੰ ਸਵਾਲ ਕੀਤਾ ਕਿ ਤੁਸੀਂ ਪਿਛਲੇ 3 ਮਹੀਨੇ ਤੋਂ ਕੀ ਕੀਤਾ? ਇਸ ਦੌਰਾਨ ਨਵਜੋਤ ਨੇ ਕਿਹਾ ਕਿ ਮੈਨੂੰ ਇਸ ਸਬੰਧ ’ਚ ਕੋਈ ਫ਼ੈਸਲੇ ਲੈਣ ਦੀ ਤਾਕਤ ਮਿਲੇ ਤਾਂ ਮੈਂ ਇਕ ਦਿਨ ’ਚ ਇਸ ਮਾਮਲੇ ਦਾ ਇਨਸਾਫ਼ ਕਰੂੰ। ਇਸ ਸਬੰਧ ’ਚ ਸਿਸਟਮ ਨੂੰ ਜਵਾਬ ਦੇਣਾ ਪਵੇਗਾ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਕਪੂਰਥਲਾ ਦੇ ਗੁਰਦੁਆਰਾ ਸਾਹਿਬ ’ਚ ਕੀਤੀ ਗਈ ਬੇਅਦਬੀ ਦੀ ਕੋਸ਼ਿਸ਼
ਇਸ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਮੈਂ ਤੁਹਾਨੂੰ ਸਮਰਥਨ ਦੇਣ ਆਇਆ ਹਾਂ ਅਤੇ ਤੁਹਾਡੇ ਨਾਲ ਹਾਂ। ਨਵਜੋਤ ਸਿੱਧੂ ਮਰਦਾ ਮਰ ਜਾਵੇਗਾ ਪਰ ਉਹ ਕਦੇ ਝੂਠ ਦਾ ਸਾਥ ਨਹੀਂ ਦੇਵੇਗਾ। ਮੈਨੂੰ ਫ਼ੈਸਲੇ ਲੈਣ ਦੀ ਤਾਕਤ ਮਿਲੇ ਤਾਂ ਮੈਂ ਇਕ ਦਿਨ ’ਚ ਇਨਸਾਫ਼ ਕਰੂੰ। ਮੈਨੂੰ ਅਜੇ ਤੱਕ ਇੰਨੀ ਤਾਕਤ ਹੀ ਨਹੀਂ ਮਿਲੀ ਕਿ ਮੈਂ ਲੋਕਾਂ ਦੀ ਆਵਾਜ਼ ਬੁਲੰਦ ਕਰਾਂ। ਮੈਂ ਤੁਹਾਨੂੰ ਸਮਰਥਨ ਦੇਣ ਆਇਆ ਹਾਂ। ਨਵਜੋਤ ਨੇ ਕਿਹਾ ਕਿ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਨੌਜਵਾਨ ਨੂੰ ਨੌਕਰੀ ਦੇਣ। ਸੁਖਰਾਜ ਸਿੰਘ ਨਿਆਮੀਵਾਲਾ ਸਪੁੱਤਰ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਪੁੱਤਰ ਨੂੰ ਭਰੋਸਾ ਦਿੰਦੇ ਹੋਏ ਕਿ ਮੈਂ ਹਮੇਸਾ ਸੱਚ ਦੇ ਖੜ੍ਹਾਂ ਹਾਂ ਅਤੇ ਤੇਰੇ ਨਾਲ ਇਨਸਾਫ਼ ਲਈ ਹਮੇਸ਼ਾ ਅਵਾਜ਼ ਬੁਲੰਦ ਕਰਗਾਂ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਧਰਨੇ ’ਤੇ ਬੈਠੇ ਲੋਕਾਂ ਨੇ ਨਵਜੋਤ ਸਿੱਧੂ ਨੂੰ ਕਈ ਸਵਾਲ ਕੀਤੇ। ਉਨ੍ਹਾਂ ਨੇ ਕਿਹਾ ਕਿ ਹੁਣ ਫਿਰ ਚੋਣਾਂ ਆ ਗਈਆਂ ਹਨ ਅਤੇ ਹੁਣ ਫਿਰ ਬੇਅਦਬੀਆਂ ਦਾ ਇਨਸਾਫ਼ ਦਿਵਾਉਣ ਦੇ ਝੂਠੇ ਵਾਅਦੇ ਸਿਆਸੀ ਪਾਰਟੀਆਂ ਵਲੋਂ ਕੀਤੇ ਜਾ ਰਹੇ ਹਨ। ਪਹਿਲਾਂ ਵਾਲੀ ਸਰਕਾਰ ਨੇ ਵੀ ਇਨਸਾਫ਼ ਦਿਵਾਉਣ ਦੀ ਗੱਲ ਕੀਤੀ ਸੀ ਪਰ ਕਿਸੇ ਨੇ ਸਾਨੂੰ ਕੋਈ ਇਨਸਾਫ਼ ਨਹੀਂ ਦਿੱਤਾ। ਇਸ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ 2-3 ਮੁੱਖ ਮੰਤਰੀਆਂ ਨੂੰ ਹੇਠਾਂ ਉਤਾਰ ਦਿੱਤਾ ਹੈ। ਦੱਸ ਦੇਈਏ ਕਿ ਬਹਿਬਲ ਕਲਾਂ ਵਿਖੇ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀਕਾਂਡ ਨੂੰ ਲੈ ਕੇ ਪੀੜਤ ਲੋਕਾਂ ਵਲੋਂ ਧਰਨਾ ਲਾਇਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕੀ ਕਹੋਗੇ, ਕੁਮੈਂਟ ਕਰਕੇ ਦਿਓ ਜਵਾਬ