ਬੈਂਕ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖਬਰ, ਮਿਲਣਗੀਆਂ ਸਿਰਫ ਇਹ ਸਹੂਲਤਾਂ

Monday, Mar 23, 2020 - 01:04 PM (IST)

ਬੈਂਕ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖਬਰ, ਮਿਲਣਗੀਆਂ ਸਿਰਫ ਇਹ ਸਹੂਲਤਾਂ

ਨਵੀਂ ਦਿੱਲੀ — ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਖਤਰੇ ਨੂੰ ਦੇਖਦੇ ਹੋਏ ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਲਾਕਡਾਊਨ ਕਰ ਦਿੱਤਾ ਗਿਆ ਹੈ। ਇਸ ਦੇ ਬਾਵਜੂਦ ਜੇਕਰ ਤੁਹਾਨੂੰ ਬੈਂਕ ਨਾਲ ਸਬੰਧਿਤ ਕੋਈ ਜ਼ਰੂਰੀ ਕੰਮ ਹੈ ਅਤੇ ਤੁਸੀਂ ਬੈਂਕ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਐਤਵਾਰ ਨੂੰ ਦੇਸ਼ ਭਰ 'ਚ ਜਨਤਾ ਕਰਫਿਊ ਦੇ ਬਾਅਦ ਸੋਮਵਾਰ ਯਾਨੀ ਕਿ 23 ਮਾਰਚ ਤੋਂ ਬੈਂਕ ਅਤੇ ਗੈਰ-ਜ਼ਰੂਰੀ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇੰਡੀਆ ਬੈਂਕ ਐਸੋਸੀਏਸ਼ਨ(ਆਈ.ਬੀ.ਏ.) ਨੇ ਐਤਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਆਈ.ਬੀ.ਏ. ਨੇ ਬੈਂਕਾਂ ਨੂੰ ਕਿਹਾ ਕਿ ਉਹ ਚੋਣਵੀਆਂ ਬੈਂਕ ਸ਼ਾਖਾਵਾਂ ਨੂੰ ਖੋਲ੍ਹਣ ਦਾ ਫੈਸਲਾ ਕਰੇ। ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਬੈਂਕਾਂ ਨੇ ਸਟਾਫ ਦੀ ਸੰਖਿਆ 'ਚ 50 ਫੀਸਦੀ ਤੱਕ ਦੀ ਕਮੀ ਕੀਤੀ ਹੈ।

ਬੈਂਕਾਂ 'ਚ ਮਿਲਣਗੀਆਂ ਸਿਰਫ ਇਹ ਸਹੂਲਤਾਂ 

ਸਾਰੇ ਬੈਂਕਾਂ ਵਿਚ ਹੁਣ ਕੈਸ਼ ਡਿਪਾਜ਼ਿਟ-ਵਿਦਡ੍ਰਾਲ, ਚੈੱਕ ਕਲਿਅਰਿੰਗ, ਰੈਮੀਟੈਂਸ ਅਤੇ ਸਰਕਾਰੀ ਲੈਣ-ਦੇਣ ਦਾ ਹੀ ਕੰਮ ਕੀਤਾ ਜਾਵੇਗਾ। ਇਨ੍ਹਾਂ ਤੋਂ ਇਲਾਵਾ ਹੋਰ ਸਾਰੀਆਂ ਸਹੂਲਤਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜੇਕਰ ਤੁਸੀਂ ਇਸ ਦੌਰਾਨ ਬੈਂਕ ਵਿਚੋਂ ਲੋਨ ਲੈਣਾ ਚਾਹੁੰਦੇ ਹੋ ਜਾਂ ਫਿਰ ਮੌਜੂਦਾ ਲੋਨ ਦੀਆਂ ਸ਼ਰਤਾਂ ਵਿਚੋਂ ਕਿਸੇ ਤਰ੍ਹਾਂ ਦੇ ਬਦਲਾਅ ਲਈ ਗੱਲ ਕਰਨਾ ਚਾਹੁੰਦੇ ਹੋ ਤਾਂ ਫਿਰ ਅਜਿਹੇ ਕੰਮ ਨਹੀਂ ਕਰ ਸਕੋਗੇ। ਇਹ ਸਾਰੀਆਂ ਸਹੂਲਤਾਂ ਅੱਜ ਯਾਨੀ ਕਿ 23 ਮਾਰਚ ਤੋਂ ਸਾਰੀਆਂ ਬੈਂਕ ਬ੍ਰਾਚਾਂ ਵਿਚੋਂ ਬੰਦ ਕਰ ਦਿੱਤੀ ਜਾਣਗੀਆਂ।

ਬੈਂਕਾਂ ਦੀ ਆਪਣੇ ਗਾਹਕਾਂ ਲਈ ਅਪੀਲ

ਐਸੋਸੀਏਸ਼ਨ ਨੇ ਕਿਹਾ ਕਿ ਅਸੀਂ ਆਪਣੇ ਗਾਹਕਾਂ ਨੂੰ ਜ਼ਰੂਰੀ ਬੈਂਕਿੰਗ ਸੇਵਾਵਾਂ ਲਗਾਤਾਰ ਮੁਹੱਈਆ ਕਰਵਾ ਰਹੇ ਹਾਂ। ਹਾਲਾਂਕਿ ਸਾਡੀ ਅਪੀਲ ਹੈ ਕਿ ਸ਼ਾਖਾਵਾਂ ਵਿਚ ਤਾਂ ਹੀ ਆਓ, ਜਦੋਂ ਬਹੁਤ ਹੀ ਜ਼ਰੂਰੀ ਕੰਮ ਹੋਵੇ। ਸਾਡੇ ਕਰਮਚਾਰੀ ਵੀ ਤੁਹਾਡੀ ਤਰ੍ਹਾਂ ਹੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ ਅਤੇ ਅਸੀਂਂ ਤੁਹਾਡੇ ਕੋਲੋਂ ਅਜਿਹੀ ਸਥਿਤੀ 'ਚ ਸਹਾਇਤਾ ਦੀ ਮੰਗ ਕਰਦੇ ਹਾਂ।

ਜਾਣੋ ਕੋਰੋਨਾ ਨਾਲ ਨਜਿੱਠਣ ਲਈ ਬੈਂਕਾਂ ਦਾ ਪਲਾਨ

ਦਰਅਸਲ ਰਿਜ਼ਰਵ ਬੈਂਕ ਅਤੇ ਦੇਸ਼ ਦੇ ਬਾਕੀ ਬੈਂਕਾਂ ਨੇ ਕੋਰੋਨਾ ਨਾਲ ਨਜਿੱਠਣ ਲਈ ਜਿਹੜਾ ਪਲਾਨ ਤਿਆਰ ਕੀਤਾ ਹੈ ਉਸ ਵਿਚ ਗੈਰ-ਜ਼ਰੂਰੀ ਸੇਵਾਵਾਂ 'ਚ ਲੱਗੇ ਕਰਮਚਾਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ ਜਦੋਂਕਿ ਹੋਰ ਜ਼ਰੂਰੀ ਸੇਵਾਵਾਂ 'ਚ ਲੱਗੇ ਕਰਮਚਾਰੀਆਂ ਨੂੰ ਬੁਲਾਇਆ ਜਾ ਰਿਹਾ ਹੈ। ਹਾਲਾਂਕਿ ਉਨ੍ਹਾਂ ਦੀ ਸੰਖਿਆ ਵੀ ਘੱਟ ਕਰ ਦਿੱਤੀ ਗਈ ਹੈ ਅਤੇ ਰੋਟੇਸ਼ਨਲ ਆਧਾਰ 'ਤੇ ਬੈਂਕ ਸ਼ਾਖਾਵਾਂ ਵਿਚ ਬੁਲਾਇਆ ਜਾ ਰਿਹਾ ਹੈ। ਇੰਡਸਇੰਡ ਬੈਂਕ ਦੇ ਸੀ.ਈ.ਓ. ਰਮੇਸ਼ ਸੋਬਤੀ ਨੇ ਕਿਹਾ ਕਿ ਕੰਮ ਨੂੰ ਵੰਡਿਆ ਗਿਆ ਹੈ ਅਤੇ ਲੋਕ ਘਰਾਂ ਤੋਂ ਹੀ ਕੰਮ ਕਰ ਰਹੇ ਹਨ।  

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਅਰਥਵਿਵਸਥਾ ਨੂੰ ਹੋ ਸਕਦੈ 1 ਤੋਂ 2 ਟ੍ਰਿਲੀਅਨ ਡਾਲਰ ਦਾ ਨੁਕਸਾਨ


author

Harinder Kaur

Content Editor

Related News