105 ਸਾਲਾ ਐਥਲੀਟ ''ਬੇਬੇ ਮਾਨ ਕੌਰ'' ਪੰਜ ਤੱਤਾਂ ''ਚ ਵਿਲੀਨ, ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

Sunday, Aug 01, 2021 - 01:26 PM (IST)

105 ਸਾਲਾ ਐਥਲੀਟ ''ਬੇਬੇ ਮਾਨ ਕੌਰ'' ਪੰਜ ਤੱਤਾਂ ''ਚ ਵਿਲੀਨ, ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

ਚੰਡੀਗੜ੍ਹ : ਦੁਨੀਆ ਨੂੰ ਬੀਤੇ ਦਿਨ ਅਲਵਿਦਾ ਕਹਿਣ ਵਾਲੀ ਪੰਜਾਬ ਦੀ 105 ਸਾਲਾ ਤੇਜ਼ ਦੌੜਾਕ ਬੇਬੇ ਮਾਨ ਕੌਰ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਚੰਡੀਗੜ੍ਹ ਦੇ ਸੈਕਟਰ-25 ਸਥਿਤ ਸ਼ਮਸ਼ਾਨਘਾਟ ਵਿਖੇ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਬੇਬੇ ਮਾਨ ਕੌਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਹਰ ਕਿਸੇ ਦੀ ਅੱਖ ਨਮ ਦਿਖਾਈ ਦਿੱਤੀ ਅਤੇ ਪਰਿਵਾਰ ਡੂੰਘੇ ਸਦਮੇ 'ਚ ਡੁੱਬਾ ਹੋਇਆ ਦਿਖਾਈ ਦਿੱਤਾ।

ਇਹ ਵੀ ਪੜ੍ਹੋ : ਹੈਵਾਨੀਅਤ ਦੀ ਹੱਦ : ਜ਼ਿੰਦਾ ਕਤੂਰੇ ਨੂੰ ਤਪਦੇ ਤੰਦੂਰ 'ਚ ਸੁੱਟਿਆ, CCTV 'ਚ ਕੈਦ ਹੋਈ ਸਾਰੀ ਘਟਨਾ

ਬੇਬੇ ਮਾਨ ਕੌਰ ਨੂੰ ਸ਼ਰਧਾਂਜਲੀ ਦੇਣ ਲਈ ਕਈ ਸਿਆਸੀ ਆਗੂ ਵੀ ਇੱਥੇ ਮੌਜੂਦ ਰਹੇ। ਦੱਸਣਯੋਗ ਹੈ ਕਿ ਪੰਜਾਬ ਦੀ 105 ਸਾਲਾ ਐਥਲੀਟ ਬੇਬੇ ਮਾਨ ਕੌਰ ਸ਼ਨੀਵਾਰ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਬੇਬੇ ਮਾਨ ਕੌਰ ਡੇਰਾਬੱਸੀ ਦੇ ਸ਼ੁੱਧੀ ਆਯੁਰਵੈਦਿਕ ਹਸਪਤਾਲ 'ਚ ਜੇਰੇ ਇਲਾਜ ਸਨ, ਜਿੱਥੇ ਉਨ੍ਹਾਂ ਨੇ ਬੀਤੇ ਦਿਨ ਆਖ਼ਰੀ ਸਾਹ ਲਏ। ਬੇਬੇ ਮਾਨ ਕੌਰ ਦੇ ਦਿਹਾਂਤ ਦੀ ਖ਼ਬਰ ਸੁਣਨ ਤੋਂ ਬਾਅਦ ਦੇਸ਼ ਅਤੇ ਦੁਨੀਆ 'ਚ ਵੱਸਦੇ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਦੁਖੀ ਅਤੇ ਨਿਰਾਸ਼ ਹਨ।

ਇਹ ਵੀ ਪੜ੍ਹੋ : ਦਰਦਨਾਕ ਹਾਦਸਾ : ਪਿਤਾ ਨੂੰ ਦੇਖਣ ਲਈ ਬਾਲਕੋਨੀ 'ਚ ਖੜ੍ਹਾ 3 ਸਾਲਾ ਬੱਚਾ 5ਵੀਂ ਮੰਜ਼ਿਲ ਤੋਂ ਡਿਗਿਆ, ਮੌਤ

ਬੇਬੇ ਮਾਨ ਕੌਰ ਨੇ 93 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ ਸੀ। ਉਸ ਉਮਰ ਵਿਚ ਜਦੋਂ ਹੋਰ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਹਿੱਲਣ ਤੋਂ ਵੀ ਲਾਚਾਰ ਹੋ ਜਾਂਦੇ ਹਨ, ਬੇਬੇ ਮਾਨ ਕੌਰ ਵੱਲੋਂ ਵਿਸ਼ਵ ਵਿਆਪੀ ਦੌੜਾਂ ਵਿਚ ਹਿੱਸੇ ਲੈਣਾ ਅਤੇ ਗੋਲਡ ਮੈਡਲ ਜਿੱਤਣਾ ਸੱਚਮੁੱਚ ਅਦੁਭੁਤ ਸੀ ।

ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ 'ਚ ਨਵੀਂ ਮੁਸੀਬਤ, ਕੋਰੋਨਾ ਰੁਕਣ ਮਗਰੋਂ ਹੁਣ ਮੱਛਰਾਂ ਦਾ ਕੋਹਰਾਮ

ਬੇਬੇ ਮਾਨ ਕੌਰ ਆਕਲੈਂਡ 2017 ਦੀਆਂ ਵਿਸ਼ਵ ਮਾਸਟਰਜ਼ ਖੇਡਾਂ ਵਿਚ 100 ਮੀਟਰ ਦੀ ਦੌੜ ਜਿੱਤ ਕੇ ਸੁਰਖੀਆਂ ਵਿਚ ਆਏ ਸਨ। ਮਾਨ ਕੌਰ ਨੇ 102 ਸਾਲ ਦੀ ਉਮਰ ’ਚ ਸਪੇਨ ’ਚ ਆਯੋਜਿਤ ਵਰਲਡ ਮਾਸਟਰਸ ਐਥਲੈਟਿਕਸ ਚੈਂਪੀਅਨਿਸ਼ਪ ’ਚ 100-104 ਉਮਰ ਵਰਗ ’ਚ 200 ਮੀਟਰ ਰੇਸ ’ਚ 3 ਮਿੰਟ ਤੇ 14.65 ਸਕਿੰਟ ਦੇ ਸਮੇਂ ਦੇ ਨਾਲ ਦੌੜਦੇ ਹੋਏ ਸੋਨ ਤਮਗ਼ਾ ਹਾਸਲ ਕੀਤਾ । ਉਨ੍ਹਾਂ ਦੇ ਨਾਂ ਕਈ ਰਿਕਾਰਡ ਦਰਜ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News