ਕਾਰ ਦਾ ਸ਼ੀਸ਼ਾ ਭੰਨਣ ਅਤੇ ਨੌਕਰ ਦੀ ਕੁੱਟ-ਮਾਰ ਕਰਨ ਵਾਲਿਆਂ ''ਤੇ ਕੇਸ ਦਰਜ

04/29/2018 10:49:58 AM

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ)— ਇਕ ਵਿਅਕਤੀ ਦੀ ਕਾਰ ਨੂੰ ਘੇਰ ਕੇ ਇੱਟ ਮਾਰ ਕੇ ਕਾਰ ਦੇ ਸ਼ੀਸ਼ੇ ਨੂੰ ਨੁਕਸਾਨ ਪਹੁੰਚਾਉਣ ਅਤੇ ਉਸ ਦੇ ਨੌਕਰ 'ਤੇ ਲੋਹੇ ਦੀ ਰਾਡ ਨਾਲ ਸੱਟਾਂ ਮਾਰਨ 'ਤੇ 2 ਵਿਅਕਤੀਆਂ ਖਿਲਾਫ ਥਾਣਾ ਸਿਟੀ ਸੰਗਰੂਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਪ੍ਰੇਮ ਸਿੰਘ ਨੇ ਦੱਸਿਆ ਕਿ ਨਰਿੰਦਰ ਕੁਮਾਰ ਉਰਫ ਨਿੰਦੀ ਪੁੱਤਰ ਓਮ ਪ੍ਰਕਾਸ਼ ਵਾਸੀ ਗੱਗੜਪੁਰ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਆਪਣੀ ਦੁਕਾਨ ਬੰਦ ਕਰ ਕੇ ਕਾਰ 'ਚ ਆਪਣੇ ਕਿਰਾਏ ਵਾਲੇ ਸ਼ੈਲਰ ਅੰਜਲੀ ਫੂਡ ਪ੍ਰੋਡਕਟ ਉਭਾਵਾਲ ਰੋਡ ਨੂੰ ਜਾਣ ਲੱਗਾ ਤਾਂ ਦੀਪੀ ਪੁੱਤਰ ਰਘਵੀਰ ਨੇੜੇ ਸਬਜ਼ੀ ਮੰਡੀ ਸੰਗਰੂਰ ਅਤੇ ਚੀਨਾ ਵਾਸੀ ਸੇਖੂਪੁਰਾ ਬਸਤੀ ਸੰਗਰੂਰ ਉਸਦੀ ਕਾਰ ਨੂੰ ਘੇਰ ਕੇ ਧਮਕੀਆਂ ਦੇਣ ਲੱਗੇ ਅਤੇ ਇੱਟ ਚੁੱਕ ਕੇ ਕਾਰ ਦੇ ਸ਼ੀਸ਼ੇ 'ਚ ਮਾਰੀ। ਉਹ ਮੌਕੇ ਤੋਂ ਆਪਣੀ ਕਾਰ ਭਜਾ ਕੇ ਸ਼ੈਲਰ 'ਚ ਆ ਗਿਆ ਤਾਂ ਉਕਤ ਵਿਅਕਤੀ ਵੀ ਸ਼ੈਲਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਗਏ ਅਤੇ ਉਸ ਨਾਲ ਗਾਲੀ ਗਲੋਚ ਕਰਨ ਲੱਗੇ। ਮੁਲਜ਼ਮਾਂ ਨੇ ਉਸਦੇ ਦੇ ਨੌਕਰ ਵਿਦਿਆਨੰਦ 'ਤੇ ਲੋਹੇ ਦੀ ਰਾਡ ਨਾਲ ਸੱਟਾਂ ਵੀ ਮਾਰੀਆਂ।


Related News