ਵਿਆਹ ਸਮਾਰੋਹ ''ਚ ਕੁੱਟ-ਮਾਰ ਕਰਨ ਦੇ ਦੋਸ਼ ''ਚ 5 ਖਿਲਾਫ ਕੇਸ ਦਰਜ
Thursday, Mar 08, 2018 - 10:22 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਵਿਆਹ ਸਮਾਰੋਹ 'ਚ ਕੁੱਟ-ਮਾਰ ਕਰਨ ਦੇ ਦੋਸ਼ 'ਚ ਪੁਲਸ ਨੇ 5 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸੁਨਾਮ ਦੇ ਥਾਣੇਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਰਾਜ ਕੁਮਾਰ ਪੁੱਤਰ ਜਗਦੀਸ਼ ਚੰਦ ਵਾਸੀ ਬ੍ਰਾਹਮਣ ਮਾਜਰਾ ਥਾਣਾ ਘੱਗਾ ਜ਼ਿਲਾ ਪਟਿਆਲਾ ਨੇ ਬਿਆਨ ਦਰਜ ਕਰਵਾਏ ਕਿ ਮੈਂ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਪਿੰਡ ਕਨੋਈ ਗਿਆ ਹੋਇਆ ਸੀ ਕਿ ਨਿਰਮਲ ਕੁਮਾਰ ਪੁੱਤਰ ਜਨਕ ਰਾਜ, ਮੋਨੂੰ ਪੁੱਤਰ ਰਘੁਨੰਦਨ, ਰਾਹੁਲ ਪੁੱਤਰ ਰਘੁਨੰਦਨ, ਕਾਲਾ ਪੁੱਤਰ ਰੂਪ ਚੰਦ, ਸੌਰਵ ਪੁੱਤਰ ਯੋਗਰਾਜ ਵਾਸੀ ਬ੍ਰਾਹਮਣ ਮਾਜਰਾ ਨੇ ਮੇਰੇ ਨਾਲ ਕੁੱਟ-ਮਾਰ ਕੀਤੀ ਅਤੇ ਧਮਕੀਆਂ ਦਿੱਤੀਆਂ। ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।