ਔਰਤ ਨੂੰ ਦੇਖ ਕੇ ਹੱਸਿਆ ਗੁਆਂਢੀ, ਵਿਰੋਧ ਕੀਤਾ ਤਾਂ ਕੀਤੀ ਕੁੱਟਮਾਰ

Friday, Nov 08, 2019 - 10:55 AM (IST)

ਔਰਤ ਨੂੰ ਦੇਖ ਕੇ ਹੱਸਿਆ ਗੁਆਂਢੀ, ਵਿਰੋਧ ਕੀਤਾ ਤਾਂ ਕੀਤੀ ਕੁੱਟਮਾਰ

ਚੰਡੀਗੜ੍ਹ (ਸੁਸ਼ੀਲ) : ਘਰ ਦੇ ਬਾਹਰ ਖੜ੍ਹੀ ਔਰਤ ਨੂੰ ਦੇਖ ਕੇ ਬੁੜੈਲ ਨਿਵਾਸੀ ਗੁਆਂਢੀ ਹੱਸਣ ਲੱਗਿਆ। ਔਰਤ ਨੇ ਵਿਰੋਧ ਕੀਤਾ ਤਾਂ ਨੌਜਵਾਨ ਦਾ ਦੋਸਤ ਆ ਗਿਆ। ਦੋਸਤ ਨੇ ਡੰਡਿਆਂ ਨਾਲ ਔਰਤ ਦੀ ਜਮ ਕੇ ਕੁੱਟ-ਮਾਰ ਕੀਤੀ ਤੇ ਫਰਾਰ ਹੋ ਗਿਆ। ਔਰਤ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਜ਼ਖ਼ਮੀ ਔਰਤ ਨੂੰ ਜੀ. ਐੱਮ. ਸੀ. ਐੱਚ.- 32 'ਚ ਦਾਖਲ ਕਰਵਾਇਆ। ਜ਼ਖ਼ਮੀ ਔਰਤ ਦੀ ਪਛਾਣ ਬੁੜੈਲ ਨਿਵਾਸੀ ਸੁਨੀਤਾ ਦੇ ਰੂਪ 'ਚ ਹੋਈ।

ਸੈਕਟਰ-34 ਥਾਣਾ ਪੁਲਸ ਨੇ ਸੁਨੀਤਾ ਦੀ ਸ਼ਿਕਾਇਤ 'ਤੇ ਜੱਸੀ ਸਮੇਤ ਦੋ 'ਤੇ ਮਾਮਲਾ ਦਰਜ ਕੀਤਾ ਹੈ। ਸੁਨੀਤਾ ਨੇ ਦੱਸਿਆ ਕਿ ਉਹ ਖਾਣਾ ਖਾ ਕੇ ਘਰ ਦੇ ਬਾਹਰ ਖੜ੍ਹੀ ਸੀ। ਗੁਆਂਢ 'ਚ ਰਹਿਣ ਵਾਲਾ ਨੌਜਵਾਨ ਉਸ ਨੂੰ ਦੇਖ ਕੇ ਹੱਸਣ ਲੱਗਾ। ਸੁਨੀਤਾ ਨੇ ਹੱਸਣ ਦਾ ਕਾਰਨ ਪੁੱਛਿਆ ਅਤੇ ਨੌਜਵਾਨ ਨੂੰ ਸਮਝਾਉਣ ਲੱਗੀ ਤਾਂ ਉਹ ਉਸ 'ਤੇ ਚੀਕਣ ਲੱਗਾ। ਇੰਨੇ 'ਚ ਇਕ ਪਾਸੇ ਗੁਆਂਢੀ ਨੌਜਵਾਨ ਜੱਸੀ ਆਇਆ। ਜੱਸੀ ਨੇ ਹੱਥ 'ਚ ਡੰਡਾ ਚੁੱਕਿਆ ਅਤੇ ਔਰਤ 'ਤੇ ਹਮਲਾ ਕਰ ਦਿੱਤਾ। ਉਹ ਘਰ ਦੇ ਅੰਦਰ ਜਾਣ ਲੱਗੀ ਤਾਂ ਜੱਸੀ ਨੇ ਉਸ ਨੂੰ ਜ਼ਮੀਨ 'ਤੇ ਸੁੱਟ ਕੇ ਲੱਤਾਂ ਮਾਰੀਆਂ ਤੇ ਫਰਾਰ ਹੋ ਗਿਆ।


author

Babita

Content Editor

Related News