ਪਿਓ ਤੇ ਚਾਚੇ ਦੀ ਕਰਤੂਤ ਜਾਣ ਤੁਸੀਂ ਵੀ ਹੋ ਜਾਵੋਗੇ ਹੈਰਾਨ...
Friday, Jun 16, 2017 - 04:24 PM (IST)

ਅਮਲੋਹ (ਗਰਗ) — ਪਿੰਡ ਭਦਵਲਥੂਹਾ 'ਚ ਔਰਤ ਨਾਲ ਕੁੱਟਮਾਰ ਦੇ ਦੋਸ਼ਾਂ 'ਚ ਅਮਲੋਹ ਪੁਲਸ ਨੇ ਔਰਤ ਦੇ ਮਾਤਾ-ਪਿਤਾ, ਚਾਚਾ-ਚਾਚੀ ਸਮੇਤ ਇਕ ਦਰਜਨ ਦੇ ਕਰੀਬ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਸਿਵਲ ਹਸਪਤਾਲ ਅਮਲੋਹ 'ਚ ਦਾਖਲ ਪੀੜਤਾ ਜਗਸੀਰ ਪਤਨੀ ਨਾਇਬ ਖਾਂ ਨਿਵਾਸੀ ਬਖਸ਼ੀਵਾਲਾ ਥਾਣਾ ਸੁਨਾਮ ਦੀ ਸ਼ਿਕਾਇਤ 'ਤੇ ਪੁਲਸ ਨੇ ਪੀੜਤ ਦੇ ਪਿਤਾ ਪਾਲਾ ਖਾਂ, ਮਾਤਾ ਮਿੰਦਰ ਕੌਰ, ਚਾਚਾ ਗਰੀਬ ਖਾਂ, ਚਾਚੀ ਗਫੂਰਾ ਖਾਂ, ਚਾਚੇ ਦੇ ਪੁੱਤਰ ਭੀਮ ਖਾਂ, ਅਕਬਰ ਖਾਂ, ਸਹਿਦੇਵ ਖਾਂ ਦੇ ਇਲਾਵਾ ਮੀਨਾ, ਲੱਕੀ ਤੇ ਮਨੀ ਸਮੇਤ 4 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਦੋਨਾਂ ਪੱਖਾਂ ਦਾ ਜਾਇਦਾਦ ਨੂੰ ਲੈ ਕੇ ਕਾਫੀ ਸਮੇਂ ਤੋਂ ਝਗੜਾ ਚਲ ਰਿਹਾ ਸੀ, ਜੋ ਮਾਣਯੋਗ ਅਦਾਲਤ 'ਚ ਵਿਚਾਰ ਅਧੀਨ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਜਗਸੀਰ ਨੇ ਦੋਸ਼ ਲਗਾਇਆ ਕਿ ਉਹ ਬੱਚਿਆਂ ਨੂੰ ਨਾਲ ਲੈ ਕੇ ਛੁੱਟੀਆਂ ਬਿਤਾਉਣ ਆਪਣੇ ਪੇਕੇ ਆਈ ਸੀ ਕਿ ਉਸ ਦੇ ਪਿਤਾ ਤੇ ਚਾਚਾ ਨੇ ਇਕ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਨਾਲ ਲੈ ਕੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ। ਖਬਰ ਲਿਖੇ ਜਾਣ ਤਕ ਪੁਲਸ ਨੇ ਕਿਸੇ ਵੀ ਦੋਸ਼ੀ ਨੂੰ ਕਾਬੂ ਨਹੀਂ ਕੀਤਾ ਸੀ।