ਬੀਮਾਰ ਸਹੁਰੇ ਦਾ ਹਾਲ-ਚਾਲ ਪੁੱਛਣ ਆਏ ਜਵਾਈ ਦੀ ਕੀਤੀ ਕੁੱਟਮਾਰ

Monday, Sep 15, 2025 - 05:24 PM (IST)

ਬੀਮਾਰ ਸਹੁਰੇ ਦਾ ਹਾਲ-ਚਾਲ ਪੁੱਛਣ ਆਏ ਜਵਾਈ ਦੀ ਕੀਤੀ ਕੁੱਟਮਾਰ

ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ, ਆਨੰਦ) : ਆਪਣੇ ਬੀਮਾਰ ਸਹੁਰੇ ਦਾ ਹਾਲ-ਚਾਲ ਪੁੱਛਣ ਆਏ ਜਵਾਈ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ 6 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਫਿਰੋਜ਼ਪੁਰ ’ਚ ਪੁਲਸ ਨੂੰ ਦਿੱਤੇ ਬਿਆਨ ’ਚ ਸ਼ਿਕਾਇਤਕਰਤਾ ਰਣਜੀਤ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਸੁਰ ਸਿੰਘ ਵਾਲਾ ਨੇ ਦੋਸ਼ ਲਾਇਆ ਕਿ ਉਹ ਆਪਣੇ ਪਰਿਵਾਰ ਨਾਲ ਪਿੰਡ ਰੋਡੇ ਵਾਲਾ ’ਚ ਆਪਣੇ ਬੀਮਾਰ ਸਹੁਰੇ ਦੀ ਸਿਹਤ ਦਾ ਹਾਲ-ਚਾਲ ਪੁੱਛਣ ਆਇਆ ਸੀ।

ਜਦੋਂ ਉਹ ਆਪਣੇ ਸਹੁਰੇ ਘਰ ਗਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਸਹੁਰੇ ਦੇ ਸੱਟ ਲੱਗੀ ਹੋਈ ਸੀ ਅਤੇ ਸ਼ਿਕਾਇਤਕਰਤਾ ਨੇ ਜਦ ਪੁੱਛਿਆ ਕਿ ਉਸ ਦੇ ਸਹੁਰੇ ਦੇ ਸੱਟ ਕਿਵੇਂ ਲੱਗੀ ਹੈ ਤਾਂ ਤਰਸੇਮ ਸਿੰਘ, ਹਰਪ੍ਰੀਤ ਸਿੰਘ ਉਰਫ ਹੈਪੀ, ਮਨਜੀਤ ਕੌਰ, ਗੁਰਮੇਜ ਸਿੰਘ ਵਾਸੀ ਬਾਰੇ ਕੇ, ਗੁਰਮੀਤ ਸਿੰਘ ਵਾਸੀ ਪੀਰੂ ਵਾਲਾ ਅਤੇ ਇਕ ਅਣਪਛਾਤੇ ਵਿਅਕਤੀ ਨੇ ਗੁੱਸੇ ’ਚ ਆ ਕੇ ਸ਼ਿਕਾਇਤਕਰਤਾ ’ਤੇ ਆਪਣੇ ਹਥਿਆਰ ਨਾਲ ਮਾਰ ਦੇਣ ਦੀ ਨੀਅਤ ’ਤੇ ਉਸ ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਕੀਤੀ ਅਤੇ ਲੋਕਾਂ ਨੂੰ ਇਕੱਠਾ ਹੁੰਦੇ ਦੇਖ ਕੇ ਉਹ ਆਪਣੇ ਹਥਿਆਰਾਂ ਸਮੇਤ ਉਥੋਂ ਭੱਜ ਗਏ। ਏ. ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
 


author

Babita

Content Editor

Related News