ਵਿਆਹੁਤਾ ਨੂੰ ਕੁੱਟਮਾਰ ਕਰਕੇ ਘਰੋਂ ਕੱਢਿਆ, ਮਾਮਲਾ ਦਰਜ

Wednesday, Nov 27, 2024 - 04:27 PM (IST)

ਵਿਆਹੁਤਾ ਨੂੰ ਕੁੱਟਮਾਰ ਕਰਕੇ ਘਰੋਂ ਕੱਢਿਆ, ਮਾਮਲਾ ਦਰਜ

ਫਿਰੋਜ਼ਪੁਰ (ਖੁੱਲਰ) : ਫਿਰੋਜ਼ਪੁਰ 'ਚ ਇਕ ਵਿਆਹੁਤਾ ਕੋਲੋਂ ਹੋਰ ਦਾਜ ਮੰਗਣ ਅਤੇ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਦੋਸ਼ 'ਚ ਥਾਣਾ ਵੂਮੈੱਨ ਫਿਰੋਜ਼ਪੁਰ ਪੁਲਸ ਨੇ ਵਿਆਹੁਤਾ ਦੇ ਸਹੁਰੇ ਪਰਿਵਾਰ ਦੇ 8 ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਦਰਖ਼ਾਸਤ/ਯੂ. ਆਈ. ਡੀ. ਨੰਬਰ 440633 ਰਾਹੀਂ ਗੁਰਵਿੰਦਰ ਕੌਰ ਪੁੱਤਰੀ ਹਾਕਮ ਸਿੰਘ ਵਾਸੀ ਬਸਤੀ ਢਾਬ ਵਾਲੀ ਤਹਿਸੀਲ ਵਾ ਜ਼ਿਲ੍ਹਾ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦਾ ਵਿਆਹ ਬੂਟਾ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਭੰਬਾ ਹਾਜੀ ਨਾਲ ਮਿਤੀ 14 ਦਸੰਬਰ, 2015 ਨੂੰ ਹੋਇਆ ਸੀ।

ਵਿਆਹ ਸਮੇਂ ਉਸ ਦੇ ਮਾਤਾ-ਪਿਤਾ ਨੇ ਆਪਣੀ ਹੈਸੀਅਤ ਤੋਂ ਵੱਧ ਦਾਜ-ਦਹੇਜ ਇਸਤਰੀ ਧਨ ਵਜੋਂ ਦਿੱਤਾ ਸੀ, ਪਰ ਦੋਸ਼ੀਅਨ ਬੂਟਾ ਸਿੰਘ, ਵਿੱਦਿਆ ਵੰਤੀ ਪਤਨੀ ਗੁਰਦੀਪ ਸਿੰਘ, ਗੁਰਦੀਪ ਸਿੰਘ ਵਾਸੀਅਨ ਪਿੰਡ ਭੰਬਾ ਹਾਜ਼ੀ, ਕੈਲਾਸ਼ ਕੌਰ ਵਾਸੀ ਟਿੱਬੀ ਕਲਾਂ, ਸਵਰਨ ਸਿੰਘ ਵਾਸੀ ਮਾਛੀਵਾੜਾ, ਪ੍ਰਕਾਸ਼ ਕੌਰ ਵਾਸੀ ਬਸਤੀ ਬੋਰੀਆਂ ਵਾਲੀ ਸਿਟੀ ਫਿਰੋਜ਼ਪੁਰ, ਸਰਬਜੀਤ ਕੌਰ ਅਤੇ ਅਵਤਾਰ ਸਿੰਘ ਵਾਸੀਅਨ ਸਦਰਦੀਨ ਵਾਲਾ ਇਸ ਤੋਂ ਖੁਸ਼ ਨਹੀਂ ਸਨ। ਦੋਸ਼ੀਅਨ ਜੋ ਉਸ ਨੂੰ ਘੱਟ ਦਾਜ-ਦਹੇਜ ਲਿਆਉਣ ਕਰਕੇ ਤੰਗ-ਪਰੇਸ਼ਾਨ ਕਰਨ ਲੱਗੇ ਅਤੇ ਦਾਜ ਵਿਚ ਪੈਸਿਆਂ ਦੀ ਮੰਗ ਕਰਦੇ ਸਨ। ਉਸ ਵੱਲੋਂ ਇਨਕਾਰ ਕਰਨ 'ਤੇ ਉਸ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਅਤੇ ਉਸ ਦਾ ਇਸਤਰੀ ਧੰਨ ਖੁਰਦ-ਬੁਰਦ ਕਰ ਰਹੇ ਹਨ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਵਿਆਹੁਤਾ ਦੇ ਬਿਆਨਾਂ ’ਤੇ ਉਸ ਦੇ ਸਹੁਰੇ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News