ਕੁੱਟਮਾਰ ਕਰ ਕੇ ਸੱਟਾਂ ਮਾਰਨ ਵਾਲੇ 6 ਲੋਕਾਂ ’ਤੇ ਮੁਕੱਦਮਾ ਦਰਜ

Sunday, Jul 21, 2024 - 12:56 PM (IST)

ਕੁੱਟਮਾਰ ਕਰ ਕੇ ਸੱਟਾਂ ਮਾਰਨ ਵਾਲੇ 6 ਲੋਕਾਂ ’ਤੇ ਮੁਕੱਦਮਾ ਦਰਜ

ਫ਼ਰੀਦਕੋਟ (ਰਾਜਨ) : ਇਕ ਵਿਅਕਤੀ ਦੀ ਕੁੱਟਮਾਰ ਕਰ ਕੇ ਸੱਟਾਂ ਮਾਰਨ ਦੇ ਮਾਮਲੇ ’ਚ ਸਥਾਨਕ ਥਾਣਾ ਸਿਟੀ ਵਿਖੇ 6 ਦੇ ਕਰੀਬ ਵਿਅਕਤੀਆਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਬਿਆਨਕਰਤਾ ਜਸਵਿੰਦਰ ਸਿੰਘ ਵਾਸੀ ਡੋਗਰ ਬਸਤੀ ਨੇ ਦੋਸ਼ ਲਾਇਆ ਕਿ ਅਨੋਖ ਸਿੰਘ, ਕੁਲਤਾਰ ਸਿੰਘ, ਮਨਤਾਰ ਸਿੰਘ, ਮਨਿੰਦਰ ਸਿੰਘ ਅਤੇ ਸੁਖਪਾਲ ਸਿੰਘ ਵਾਸੀ ਫ਼ਰੀਦਕੋਟ ਆਰਾ ਮਾਰਕਿਟ ਵਿਖੇ ਸਥਿਤ ਬਿਆਨ ਕਰਤਾ ਦੇ ਪਲਾਟ ’ਚ ਭਰਤੀ ਪਾ ਰਹੇ ਸਨ।

ਜਦੋਂ ਉਸਨੇ ਇਨ੍ਹਾਂ ਨੂੰ ਰੋਕਿਆ ਤਾਂ ਇਨ੍ਹਾਂ ਉਸ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਬਿਆਨ ਕਰਤਾ ਅਨੁਸਾਰ ਇਸ ਮਗਰੋਂ ਉਹ ਡਰ ਕੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਚਲਾ ਗਿਆ ਪਰ ਇਨ੍ਹਾਂ ਸਾਰਿਆਂ ਨੇ ਉਸਨੂੰ ਆਰਾ ਮਾਰਕਿਟ ਤੋਂ ਥੋੜ੍ਹੀ ਦੂਰ ਦਫ਼ਤਰ ਜ਼ਿਲ੍ਹਾ ਪ੍ਰੀਸ਼ਦ ਕੋਲ ਘੇਰ ਕੇ ਕੁੱਟਮਾਰ ਕਰ ਕੇ ਸੱਟਾਂ ਮਾਰੀਆਂ।


author

Babita

Content Editor

Related News