ਸੜਕ ਹਾਦਸੇ ’ਚ ਜ਼ਖਮੀ ਹੋਏ ਪੁੱਤ ਨੂੰ ਲੈਣ ਗਏ ਮਾਤਾ-ਪਿਤਾ ਨੂੰ ਨੌਜਵਾਨਾਂ ਨੇ ਕੁੱਟਿਆ

Sunday, Dec 17, 2023 - 04:09 PM (IST)

ਸੜਕ ਹਾਦਸੇ ’ਚ ਜ਼ਖਮੀ ਹੋਏ ਪੁੱਤ ਨੂੰ ਲੈਣ ਗਏ ਮਾਤਾ-ਪਿਤਾ ਨੂੰ ਨੌਜਵਾਨਾਂ ਨੇ ਕੁੱਟਿਆ

ਲੁਧਿਆਣਾ (ਰਾਜ) : ਕਾਕੋਵਾਲ ਰੋਡ ’ਤੇ ਸਕੂਟਰ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਜ਼ਖਮੀ ਨੌਜਵਾਨ ਨੇ ਆਪਣੇ ਪਿਤਾ ਨੂੰ ਕਾਲ ਕਰ ਕੇ ਬੁਲਾਇਆ, ਜਦੋਂ ਉਸ ਦੇ ਮਾਤਾ-ਪਿਤਾ ਮੌਕੇ ’ਤੇ ਪੁੱਜੇ ਤਾਂ ਨੌਜਵਾਨਾਂ ਨੇ ਉਸ ਤੇ ਉਸ ਦੇ ਮਾਤਾ-ਪਿਤਾ ਨਾਲ ਕੁੱਟਮਾਰ ਕੀਤੀ ਤੇ ਧਮਕਾਉਂਦੇ ਹੋਏ ਫ਼ਰਾਰ ਹੋ ਗਏ। ਇਸ ਮਾਮਲੇ ਵਿਚ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੇ ਅਣਛਪਾਤੇ ’ਤੇ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਵਿਜੇ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਬੇਟੇ ਨਿਖਿਲ ਦਾ ਕਾਕੋਵਾਲ ਰੋਡ ’ਤੇ ਐਕਸੀਡੈਂਟ ਹੋ ਗਿਆ ਸੀ। ਕੁਝ ਨੌਜਵਾਨਾਂ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਸ ਦੇ ਪੁੱਤ ਨੇ ਕਾਲ ਕੀਤੀ ਤਾਂ ਉਹ ਉਸ ਕੋਲ ਪੁੱਜ ਗਏ ਪਰ ਨੌਜਵਾਨ ਉਸ ਦੇ ਪੁੱਤ ਨਾਲ ਕੁੱਟਮਾਰ ਕਰ ਰਹੇ ਸਨ। ਇਸ ’ਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਤੇ ਉਸ ਦੀ ਪਤਨੀ ਨਾਲ ਕੁੱਟਮਾਰ ਕੀਤੀ। ਫਿਰ ਉਸ ਕੋਲ ਪਿਆ ਕੈਸ਼ ਤੇ ਸੋਨੇ ਦੀ ਚੇਨ ਖੋਹ ਕੇ ਲੈ ਗਏ।
 


author

Babita

Content Editor

Related News