ਸਹੁਰਿਆਂ ਨੇ ਨੂੰਹ ਨੂੰ ਕਮਰੇ ’ਚ ਬੰਦ ਕਰ ਕੇ ਕੀਤੀ ਕੁੱਟਮਾਰ, ਮਾਮਲਾ ਦਰਜ
Wednesday, Jun 28, 2023 - 01:03 PM (IST)
ਲੁਧਿਆਣਾ (ਰਾਜ) : ਥਾਣਾ ਡਵੀਜ਼ਨ ਨੰਬਰ-4 ਦੀ ਪੁਲਸ ਨੇ ਮਹਿਕ ਜੈਨ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਅਤੇ ਹੋਰ ਸਹੁਰੇ ਪਰਿਵਾਰ ਦੇ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਅਮਿਤ ਜੈਨ, ਉਸ ਦੇ ਪਿਤਾ ਰਮੇਸ਼ ਕੁਮਾਰ, ਮਾਂ ਅਨੀਤਾ ਜੈਨ ਅਤੇ ਨਣਦ ਪੱਲਵੀ ਜੈਨ ਵਾਸੀ ਮੁਹੱਲਾ ਵੇਟਗੰਜ ਹਨ। ਪੁਲਸ ਸ਼ਿਕਾਇਤ ’ਚ ਮਹਿਕ ਜੈਨ ਨੇ ਦੱਸਿਆ ਹੈ ਕਿ ਉਸ ਦਾ ਵਿਆਹ 2016 ’ਚ ਅਮਿਤ ਜੈਨ ਨਾਲ ਹੋਇਆ ਸੀ।
ਵਿਆਹ ਤੋਂ ਬਾਅਦ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਨੂੰ ਦਾਜ ਲਈ ਤੰਗ-ਪਰੇਸ਼ਾਨ ਕਰ ਰਹੇ ਸਨ। 23 ਜੂਨ ਨੂੰ ਉਕਤ ਦੋਸ਼ੀਆਂ ਨੇ ਉਸ ਨੂੰ ਕਮਰੇ 'ਚ ਬੰਦ ਕਰ ਦਿੱਤਾ ਅਤੇ ਫਿਰ ਸਾਰਿਆਂ ਨੇ ਮਿਲ ਕੇ ਉਸ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਉਸ ਦੀ ਭਰਜਾਈ ਨੇ ਉਸ ਨੂੰ ਬਚਾਇਆ ਸੀ। ਇਸ ਤੋਂ ਬਾਅਦ ਉਸ ਨੇ ਘਰ ਪਹੁੰਚ ਕੇ ਪੁਲਸ ਨੂੰ ਸ਼ਿਕਾਇਤ ਕੀਤੀ।