ਨਸ਼ੇੜੀ ਪੁੱਤ ਨੇ ਪਹਿਲਾਂ ਮਾਂ-ਬਾਪ ਦੀ ਕੀਤੀ ਕੁੱਟਮਾਰ, ਫਿਰ ਭੰਨਿਆ ਸਾਮਾਨ
Sunday, Sep 16, 2018 - 03:58 PM (IST)

ਗਿੱਦੜਬਾਹਾ (ਤਰਸੇਮ ਢੁੱਡੀ) - ਗਿੱਦੜਬਾਹਾਂ ਦੇ ਪਿੰਡ ਇਕ ਨਸ਼ੇੜੀ ਪੁੱਤਰ ਵਲੋਂ ਘਰ ਦੇ ਸਾਮਾਨ ਦੀ ਭੰਨਤੋੜ ਕਰਦਿਆਂ ਆਪਣੇ ਬਜ਼ੁਰਗ ਮਾਂ-ਬਾਪ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਲੜਕੇ ਦੀ ਮਾਤਾ ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਲਖਵਿੰਦਰ ਸਿੰਘ ਨਸ਼ੀਲੀਆਂ ਗੋਲੀਆਂ ਖਾਣ ਦਾ ਆਦੀ ਹੈ। ਨਸ਼ੇ ਦੀ ਪੂਰਤੀ ਨਾ ਹੋਣ 'ਤੇ ਉਸ ਨੇ ਘਰ ਦੇ ਸਾਮਾਨ ਦੀ ਭੰਨਤੋੜ ਕਰ ਦਿੱਤੀ ਅਤੇ ਕੁਝ ਸਾਮਾਨ ਨੂੰ ਉਸ ਨੇ ਅੱਗ ਤੱਕ ਲਗਾ ਦਿੱਤੀ ਹੈ।
ਇਸ ਤੋਂ ਇਲਾਵਾ ਲੜਕੇ ਦੇ ਪਿਤਾ ਮੰਦਰ ਸਿੰਘ ਨੇ ਉਨ੍ਹਾਂ ਦੀ ਗਲੀ 'ਚ ਹੀ ਰਹਿਣ ਵਾਲੇ ਵਿਅਕਤੀ 'ਤੇ ਨਸ਼ੀਲੀਆਂ ਗੋਲੀਆਂ ਵੇਚਣ ਦੇ ਦੋਸ਼ ਲਗਾਏ ਹਨ। ਨੌਜਵਾਨ ਦੇ ਪਿਤਾ ਨੇ ਪ੍ਰਸ਼ਾਸਨ ਅੱਗੇ ਆਪਣੇ ਪੁੱਤਰ ਅਤੇ ਪਿੰਡ 'ਚ ਨਸ਼ਾ ਵੇਚਣ ਵਾਲੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਪ੍ਰਸ਼ਾਸਨ ਦੇ ਕੰਨਾਂ ਤੱਕ ਇਸ ਗਰੀਬ ਪਰਿਵਾਰ ਦੀ ਗੁਹਾਰ ਕਦੋਂ ਤੱਕ ਪਹੁੰਚਦੀ ਹੈ।