ਕੁੱਟਮਾਰ ''ਚ 2 ਜ਼ਖਮੀ

02/19/2017 10:39:39 AM

ਅਬੋਹਰ, (ਸੋਨੀ) - ਸਥਾਨਕ ਆਰੀਆ ਨਗਰੀ ''ਚ ਹੋਈ ਕੁੱਟਮਾਰ ਦੀ ਇਕ ਘਟਨਾ ''ਚ ਦੋ ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ''ਚ ਦਾਖਲ ਕਰਵਾਇਆ ਗਿਆ। ਇਲਾਜ ਅਧੀਨ ਹਨੀ ਪੁੱਤਰ ਲਾਲਚੰਦ ਵਾਸੀ ਆਰੀਆ ਨਗਰੀ ਨੇ ਦੱਸਿਆ ਕਿ ਉਸਦੇ ਭਤੀਜੇ ਨਾਲ ਮੁਹੱਲੇ ਦੇ ਕੁਝ ਨੌਜਵਾਨ ਲੜ ਰਹੇ ਸਨ, ਜਦ ਉਹ ਅਤੇ ਉਸਦੀ ਤਾਈ ਬਰਜੀ ਦੇਵੀ ਪਤਨੀ ਰਘੂਬੀਰ ਸਿੰਘ ਬਚਾਅ ਦੇ ਲਈ ਗਏ ਤਾਂ ਉਨ੍ਹਾਂ ਨੇ  ਦੋਵਾਂ ਨੂੰ ਜ਼ਖਮੀ ਕਰ ਦਿੱਤਾ। ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਹੈ।


Related News