ਪੰਜਾਬ ''ਚ ਵਾਪਰਿਆ ਦਰਦਨਾਕ ਹਾਦਸਾ ; ਭੋਗ ਤੋਂ ਪਰਤਦੇ ਪਤੀ-ਪਤਨੀ ਦੀ ਮੌਕੇ ''ਤੇ ਹੀ ਹੋ ਗਈ ਮੌਤ
Thursday, Jan 16, 2025 - 09:23 PM (IST)
ਕਾਠਗੜ੍ਹ (ਰਾਜੇਸ਼, ਤ੍ਰਿਪਾਠੀ)- ਪੰਜਾਬ ਬਲਾਚੌਰ-ਰੂਪਨਗਰ ਹਾਈਵੇ ’ਤੇ ਸਥਿਤ ਪਿੰਡ ਟੌਂਸਾ ਤੋਂ ਇਖ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਕ੍ਰਾਸ ਕੱਟ ਕੋਲ ਹਾਈਵੇ ’ਤੇ ਖੜ੍ਹੇ ਇਕ ਟਰੱਕ ਵਿਚ ਮੋਟਰਸਾਈਕਲ ਦੇ ਵੱਜਣ ਕਾਰਨ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਰੈਲ ਮਾਜਰਾ ਦੇ ਸਮਾਜ ਸੇਵੀ ਸੁਰਿੰਦਰ ਸ਼ਿੰਦਾ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਜੈਮਲ ਉਰਫ ਜੰਮੂ (32) ਪੁੱਤਰ ਧਰਮ ਪਾਲ ਪਿੰਡ ਡਾਲੋ ਮਾਜਰਾ ਬਾਜ਼ੀਗਰ ਬਸਤੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਉਸ ਦੀ ਪਤਨੀ ਪ੍ਰੀਤੋ ਪਿੰਡ ਹੈਡੋਂ ਬੇਟ ਵਿਖੇ ਕਿਸੇ ਦੇ ਭੋਗ ਤੋਂ ਘਰ ਪਰਤ ਰਹੇ ਸਨ। ਜਦੋਂ ਉਹ ਦਾਣਾ ਮੰਡੀ ਟੌਂਸਾ ਦੇ ਕਰਾਸ ਕੱਟ ਕੋਲ ਪਹੁੰਚੇ ਤਾਂ ਹਾਈਵੇ ’ਤੇ ਖੜ੍ਹੇ ਇਕ ਟਰੱਕ ਵਿਚ ਉਨ੍ਹਾਂ ਦਾ ਮੋਟਰਸਾਈਕਲ ਜਾ ਵੱਜਿਆ।
ਇਹ ਵੀ ਪੜ੍ਹੋ- CBSE ਦੀ ਨਿਵੇਕਲੀ ਪਹਿਲਕਦਮੀ ; ਵਿਦਿਆਰਥੀ ਹੁਣ ਬੋਰਡ ਕਲਾਸਾਂ 'ਚੋਂ ਨਹੀਂ ਹੋਣਗੇ Fail !
ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸੜਕ ਸੁਰੱਖਿਆ ਪੁਲਸ ਦੇ ਇੰਚਾਰਜ ਪ੍ਰਵੀਨ ਕੁਮਾਰ ਅਤੇ ਚੌਕੀ ਆਸਰੋਂ ਦੇ ਇੰਚਾਰਜ ਏ.ਐੱਸ.ਆਈ. ਗੁਰਬਖਸ਼ ਸਿੰਘ ਮੌਕੇ ’ਤੇ ਪਹੁੰਚੇ। ਪਰਿਵਾਰਕ ਮੈਂਬਰ ਦੋਵਾਂ ਨੂੰ ਸਿਵਲ ਹਸਪਤਾਲ ਰੋਪੜ ਵਿਖੇ ਇਲਾਜ ਲਈ ਲੈ ਗਏ, ਜਿਥੇ ਦੋਵਾਂ ਨੇ ਦਮ ਤੋੜ ਦਿੱਤਾ। ਮ੍ਰਿਤਕ ਪਤੀ-ਪਤਨੀ ਦਾ ਇਕ ਬੇਟਾ ਅਤੇ ਦੋ ਲੜਕੀਆਂ ਹਨ।
ਇਹ ਵੀ ਪੜ੍ਹੋ- 52 ਦਿਨਾਂ 'ਚ 20 ਕਿੱਲੋ ਘਟ ਗਿਆ ਡੱਲੇਵਾਲ ਦਾ ਭਾਰ, ਬਾਰਡਰ 'ਤੇ ਬੈਠੇ ਕਿਸਾਨ ਨੂੰ ਪੈ ਗਿਆ 'ਦੌਰਾ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e