ਕਿਸਾਨ ਮਨਜੀਤ ਸਿੰਘ ਹੋਰਾਂ ਲਈ ਬਣਿਆ ਮਿਸਾਲ, 1.5 ਏਕੜ ’ਚ ਬਣਾ ਰਿਹਾ ਵਰਮੀ ਕੰਪੋਸਟ
Thursday, Jan 09, 2025 - 12:31 PM (IST)
ਰੂਪਨਗਰ (ਵਿਜੇ ਸ਼ਰਮਾ)-ਮੁੱਖ ਖੇਤੀਬਾੜੀ ਅਫ਼ਸਰ ਰੂਪਨਗਰ ਡਾ. ਰਾਕੇਸ਼ ਕੁਮਾਰ ਸ਼ਰਮਾ ਵੱਲੋ ਬਲਾਕ ਰੂਪਨਗਰ ਦੇ ਪਿੰਡ ਰਣਜੀਤਪੁਰਾ ਵਿਖੇ ਵਰਮੀਕੰਪੋਸਟ ਤਿਆਰ ਕਰ ਰਹੇ ਕਿਸਾਨ ਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਕਿਸਾਨ ਮਨਜੀਤ ਸਿੰਘ ਵੱਲੋਂ ਦੱਸਿਆ ਕਿ ਉਸ ਕੋਲ 1.5 ਏੜ ਜ਼ਮੀਨ ਹੈ ਅਤੇ ਉਹ ਪਿਛਲੇ 3 ਸਾਲਾਂ ਤੋਂ ਵਰਮੀ ਕੰਪੋਸਟ ਬਣਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਇਸ ਸਬੰਧੀ ਆਨਲਾਈਨ ਅਤੇ ਵਿਭਾਗ ਵੱਲੋਂ ਟ੍ਰੇਨਿੰਗ ਲੈ ਕੇ ਇਸ ਕੰਮ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਹੁਣ ਉਨ੍ਹਾਂ ਦੀ ਸੰਸਥਾ ਸੈਣੀ ਆਰਗੈਨਿਕਸ ਦੇ ਨਾਮ ਨਾਲ ਰਜਿਸਟਰਡ ਵੀ ਕਰਵਾਈ ਹੋਈ ਹੈ। ਮਨਜੀਤ ਸਿੰਘ ਨੇ ਦੱਸਿਆ ਕਿ ਸ਼ੁਰੂਆਤ ਵਿਚ ਉਸ ਵੱਲੋਂ ਤਕਰੀਬਨ 3 ਮਹੀਨੇ ਵਿਚ 1 ਟਰਾਲੀ ਖਾਦ ਤਿਆਰ ਕੀਤੀ ਜਾਂਦੀ ਸੀ ਅਤੇ ਹੁਣ 3 ਮਹੀਨੇ ਵਿੱਚ ਉਸ ਵੱਲੋਂ 9 ਤੋਂ 10 ਟਰਾਲੀਆਂ ਰੂੜੀ ਖਾਦ ਕਿਸਾਨਾਂ ਤੋਂ ਇਕੱਠੀਆਂ ਕਰ ਕੇ ਵਰਮੀਕੰਪੋਸਟ ਤਿਆਰ ਕਰਦਾ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਮੇਅਰ ਤੇ ਹੋਰ ਨਾਵਾਂ ਦੇ ਲਿਫ਼ਾਫ਼ੇ ਤਿਆਰ, ਇਸ ਦਿਨ ਖੁੱਲ੍ਹੇਗਾ ਪਿਟਾਰਾ ਤੇ ਹੋਵੇਗਾ ਸਹੁੰ ਚੁੱਕ ਸਮਾਰੋਹ
ਉਨ੍ਹਾਂ ਵੱਲੋਂ ਇਹ ਕੰਮ ਛੋਟੇ ਪੱਧਰ ਤੋਂ ਸ਼ੁਰੂ ਕੀਤਾ ਗਿਆ ਸੀ। ਉਸ ਕੋਲੋਂ ਛੋਟੇ ਕਿਸਾਨ, ਘਰੇਲੂ ਬਗੀਚੀ, ਸਬਜ਼ੀਆਂ ਵਾਲੇ ਅਤੇ ਬਾਗ ਲਗਵਾਉਣ ਵਾਲੇ ਕਿਸਾਨ ਵਰਮੀ ਕੰਪੋਸਟ ਲੈ ਕੇ ਆਪਣੇ ਖੇਤਾਂ ਵਿਚ ਵਰਤ ਰਹੇ ਹਨ। ਕਿਸਾਨ ਵੱਲੋਂ ਇਸ ਕੰਮ ਨੂੰ ਹੋਰ ਵਧਾਉਣ ਲਈ ਬਿਜਲੀ ਵਿਭਾਗ ਤੋਂ ਵੀ ਕੁਨੈਕਸ਼ਨ ਲੈ ਲਿਆ ਗਿਆ ਹੈ। ਮੁੱਖ ਖੇਤੀਬਾੜੀ ਅਫ਼ਸਰ ਰੂਪਨਗਰ ਨੇ ਦੱਸਿਆ ਕਿ ਕਿਸਾਨ ਮਨਜੀਤ ਸਿੰਘ ਵੱਲੋਂ ਬਹੁਤ ਘੱਟ ਲਾਗਤ ਨਾਲ ਕੰਮ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਉਹ ਹੁਣ ਵੱਡੇ ਪੱਧਰ ’ਤੇ ਮੁਨਾਫ਼ਾ ਕਮਾ ਰਿਹਾ ਹੈ।
ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਵਿਚ ਖਪਤਕਾਰਾ ਵੱਲੋਂ ਜੈਵਿਕ ਤਰੀਕੇ ਨਾਲ ਤਿਆਰ ਕੀਤੀਆਂ ਫ਼ਸਲਾਂ ਦੀ ਡਿਮਾਂਡ ਲਗਾਤਾਰ ਵਧ ਰਹੀ ਹੈ ਅਤੇ ਜੈਵਿਕ ਖਾਦ ਨਾਲ ਤਿਆਰ ਕੀਤੀਆਂ ਫਸਲਾਂ ਕਿਸਾਨਾਂ ਲਈ ਕਾਫ਼ੀ ਲਾਹੇਵੰਦ ਰਹਿਣਗੀਆਂ। ਇਸ ਦੇ ਨਾਲ ਹੀ ਰਸਾਇਣਿਕ ਖਾਦਾਂ ਵਰਤੋ ਨੂੰ ਘਟਾ ਕੇ ਕਿਸਾਨਾਂ ਨੂੰ ਜੈਵਿਕ/ਕੁਦਰਤੀ ਖੇਤੀ ਵੱਲ ਪ੍ਰੇਰਿਤ ਕਰਨ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਅਧੀਨ ਟ੍ਰੇਨਿੰਗਾਂ ਮੁੱਹਈਆ ਕਰਵਾਈਆਂ ਜਾਣਗੀਆਂ ਅਤੇ ਜੈਵਿਕ ਖੇਤੀ ਨੂੰ ਉਤਸ਼ਾਹਤ ਕੀਤਾ ਜਾਵੇਗਾ। ਇਸ ਸਮੇਂ ਉਨ੍ਹਾਂ ਨਾਲ ਡਾ. ਸੁਖਸਾਗਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਪਰਮਿੰਦਰ ਸਿੰਘ ਚੀਮਾ ਪ੍ਰਾਜੈਕਟ ਡਾਇਰੈਕਟਰ ਆਤਮਾ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਵਪਾਰਕ ਅਦਾਰੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e