ਲਡ਼ਾਈ-ਝਗਡ਼ੇ ’ਚ ਜ਼ਖ਼ਮੀ ਭਰਾ ਨੇ ਦਮ ਤੋਡ਼ਿਆ

Thursday, Jun 28, 2018 - 02:21 AM (IST)

ਲਡ਼ਾਈ-ਝਗਡ਼ੇ ’ਚ ਜ਼ਖ਼ਮੀ ਭਰਾ ਨੇ ਦਮ ਤੋਡ਼ਿਆ

 ਬਟਾਲਾ,   (ਸੈਂਡੀ)-  ਬੀਤੇ ਕੱਲ ਨਜ਼ਦੀਕੀ ਪਿੰਡ ਲੋਹਚੱਕ ਵਿਖੇ ਦੋ ਭਰਾਵਾਂ ਦੀ ਲਡ਼ਾਈ ਵਿਚ ਇਕ ਭਰਾ ਜ਼ਖ਼ਮੀ ਹੋ ਗਿਆ ਸੀ। ਜਾਣਕਾਰੀ ਅਨੁਸਾਰ ਯੋਧਾ ਸਿੰਘ ਪੁੱਤਰ ਸਲਵੰਤ ਸਿੰਘ ਦਾ ਬੀਤੇ ਕੱਲ ਉਸ ਦੇ ਭਰਾ ਨਾਲ ਕਿਸੇ ਘਰੇਲੂ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਸੀ ਕਿ ਇਸੇ ਦੌਰਾਨ ਉਸ ਦੇ ਭਰਾ ਨੇ ਉਸ ਦੇ ਸਿਰ ਵਿਚ ਕੋਈ ਨੁਕੀਲੀ ਚੀਜ਼ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਿਸ ਨਾਲ ਉਹ ਬੇਹੋਸ਼ ਹੋ ਗਿਆ। ਉਸ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ । ਅੱਜ ਉਸ ਦੀ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਇਲਾਜ ਦੌਰਾਨ ਮੌਤ ਹੋ ਗਈ। 
ਇਸ ਸਬੰਧੀ ਜਦ ਚੌਕੀ ਵਡਾਲਾ ਗ੍ਰੰਥੀਆਂ ਦੇ ਇੰਚਾਰਜ  ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 
 


Related News