ਬਾਥਰੂਮ ਦੇ ਗੀਜ਼ਰ ਦੀ ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਨਹਾ ਰਹੀ ਕੁੜੀ ਦੀ ਮੌਤ

Thursday, Jan 21, 2021 - 02:30 PM (IST)

ਬਹਿਰਾਮਪੁਰ (ਗੋਰਾਇਆ) - ਬਹਿਰਾਮਪੁਰ ਪੁਲਸ ਸਟੇਸ਼ਨ ਅਧੀਨ ਪਿੰਡ ਝਬਕਰਾ ਦੇ ਇਕ ਘਰ ’ਚ ਬਾਥਰੂਮ ’ਚ ਲੱਗੇ ਗੈਸ ਗੀਜ਼ਰ ਦੀ ਗੈਸ ਲੀਕ ਹੋਣ ’ਤੇ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਕਾਰਨ ਬਾਥਰੂਮ ’ਚ ਨਹਾ ਰਹੀ ਇਕ 12 ਸਾਲਾਂ ਕੁੜੀ ਬੁਰੀ ਤਰ੍ਹਾਂ ਝੁਲਸ ਗੀ, ਜਿਸ ਦੀ ਮੌਤ ਹੋ ਗਈ। ਮੌਕੇ ’ਤੇ ਪੁੱਜੀ ਪੁਲਸ ਵਲੋਂ ਧਾਰਾ 174 ਅਧੀਨ ਕਾਰਵਾਈ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਪ੍ਰਾਪਤ ਜਾਣਕਾਰੀ ਅਨੁਸਾਰ ਕੁੜੀ ਆਰਤੀ ਦੇਵੀ (12) ਪੁੱਤਰੀ ਜੋਗਿੰਦਰ ਸਿੰਘ ਵਾਸੀ ਝਬਕਰਾ ਆਪਣੇ ਘਰ ਬਾਥਰੂਮ ’ਚ ਲੱਗੇ ਗੈਸ ਗੀਜ਼ਰ ਦੇ ਗਰਮ ਪਾਣੀ ਨਾਲ ਨਹਾ ਰਹੀ ਸੀ। ਇਸ ਦੌਰਾਨ ਅਚਾਨਕ ਗੈਸ ਗੀਜ਼ਰ ਨੂੰ ਅੱਗ ਲੱਗਣ ਕਾਰਨ ਕੁੜੀ ਕਾਫ਼ੀ ਝੁਲਸ ਗਈ, ਜਿਸ ਦੀ ਅੱਜ ਮੌਤ ਹੋ ਗਈ। ਇਸ ਮੌਕੇ ਇਲਾਕੇ ਦੇ ਸਮਾਜ ਸੇਵਕ ਪ੍ਰੋ.ਦਵਿੰਦਰ ਸਿੰਘ ਠਾਕੁਰ, ਪੰਜਾਬ ਸਿੰਘ ਆਦਿ ਨੇ ਦੱਸਿਆ ਕਿ ਲੋਕਾਂ ਅੱਗੇ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਘਰਾਂ ਵਿੱਚ ਜੋ ਗੈਸ ਗੀਜ਼ਰ ਦੀ ਵਰਤੋਂ ਕਰਦੇ ਹਨ, ਉਸ ਨੂੰ ਪੂਰੀ ਸਾਵਧਾਨੀ ਨਾਲ ਵਰਤਿਆ ਜਾਏ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਦੇ  ਨਾ ਵਾਪਰ ਸਕਣ। ਇਸ ਮਾਮਲੇ ਨੂੰ ਲੈ ਕੇ ਪੁਲਸ ਨੇ ਧਾਰਾ 174 ਅਧੀਨ ਕਾਰਵਾਈ ਕੀਤੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਪਾਣੀ ਨਾ ਪੀਣ ’ਤੇ ਸਰੀਰ ਦਿੰਦਾ ਹੈ ਪਾਣੀ ਦੀ ਘਾਟ ਦੇ ਸੰਕੇਤ, ਜਾਣੋ ਕਿਵੇਂ ਹੁੰਦੀ ਹੈ ਪਛਾਣ

ਪੜ੍ਹੋ ਇਹ ਵੀ ਖ਼ਬਰ - Beauty Tips : ਅੱਖਾਂ ਦੇ ਹੇਠ ਪਈਆਂ ਝੁਰੜੀਆਂ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ, ਹੋਣਗੇ ਫ਼ਾਇਦੇ


rajwinder kaur

Content Editor

Related News