ਬਠਿੰਡਾ : ਗੁਆਂਢ 'ਚ ਰਹਿੰਦੇ ਮੁੰਡੇ ਹੀ ਨਿਕਲੇ ਮਨੀ ਦੇ ਕਾਤਲ, ਇਹ ਸੀ ਵਜ੍ਹਾ (ਵੀਡੀਓ)

Friday, Jul 05, 2019 - 12:19 PM (IST)

ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਪੁਲਸ ਨੇ ਬੀੜ ਤਲਾਬ 'ਚ ਬੀਤੇ ਦਿਨੀਂ ਹੋਏ 19 ਸਾਲਾ ਨੌਜਵਾਨ ਮਨੀ ਸਿੰਘ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਕਤਲ ਲਈ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਹਨ। ਮਨੀ ਦੇ ਕਾਤਲ ਕੋਈ ਹੋਰ ਨਹੀਂ ਬਲਕਿ ਉਸ ਦੇ ਹੀ ਗੁਆਂਢ 'ਚ ਰਹਿੰਦੇ ਅਲੜ੍ਹ ਉਮਰ ਦੇ ਮੁੰਡੇ ਹਨ। ਕਤਲ ਦੀ ਵਜ੍ਹਾ ਮਨੀ ਦੇ ਨਾਜਾਇਜ਼ ਸੰਬੰਧ ਦੱਸੇ ਜਾ ਰਹੇ ਹਨ। ਪੁਲਸ ਮੁਤਾਬਕ ਮੁੱਖ ਦੋਸ਼ੀ ਰਵੀ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਮਨੀ ਸਿੰਘ ਦੇ ਉਸ ਦੀ ਰਿਸ਼ਤੇਦਾਰੀ ਵਿਚ ਕਿਸੇ ਨਾਲ ਨਾਜਾਇਜ਼ ਸਬੰਧ ਸਨ, ਜੋ ਉਸ ਨੂੰ ਗਵਾਰਾ ਨਹੀਂ ਸਨ। ਉਸਨੇ ਕਈ ਵਾਰ ਮਨੀ ਨੂੰ ਰੋਕਿਆ ਪਰ ਉਹ ਨਹੀਂ ਟਲਿਆ, ਜਿਸ ਤੋਂ ਭੜਕੇ ਰਵੀ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਮਨੀ ਦਾ ਕਤਲ ਕਰ ਦਿੱਤਾ।

PunjabKesari

ਕਾਤਲਾਂ 'ਚੋਂ ਦੋ ਸਕੂਲ ਸਟੂਡੈਂਟ ਹਨ, ਜਦਕਿ ਇਕ ਫਲੈਕਸ ਬੋਰਡ ਦੀ ਦੁਕਾਨ 'ਤੇ ਕੰਮ ਕਰਦਾ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਵੱਲੋਂ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਹੋਰ ਵੀ ਖੁਲਾਸੇ ਹੋ ਸਕਣ।


author

cherry

Content Editor

Related News