Big Breaking: ਪੰਜਾਬ ''ਚ ਫ਼ਿਰ ਹੋ ਗਏ ਧਮਾਕੇ! ਪਿੰਡ ਜੀਦਾ ''ਚ 2 ਹੋਰ ਬਲਾਸਟ
Sunday, Sep 14, 2025 - 04:55 PM (IST)

ਬਠਿੰਡਾ (ਗੋਰਾ ਲਾਲ): ਬਠਿੰਡਾ ਦੇ ਪਿੰਡ ਜੀਦਾ ਵਿਚ ਦੋ ਹੋਰ ਧਮਾਕੇ ਹੋ ਗਏ ਹਨ। ਇਹ ਧਮਾਕੇ ਉਸੇ ਘਰ ਵਿਚ ਹੋਏ ਹਨ, ਜਿੱਥੇ 3 ਦਿਨ ਪਹਿਲਾਂ ਇਕ ਘਰ ਵਿਚ ਦੋ ਧਮਾਕੇ ਹੋਏ ਹਨ। ਅੱਜ ਜਦੋਂ ਫੋਰੈਂਸਿਕ ਯੂਨਿਟ ਤੇ ਬੰਬ ਡਿਸਪੋਜ਼ਲ ਟੀਮ ਉਸ ਘਰ ਵਿਚ ਜਾਂਚ ਕਰ ਰਹੀ ਸੀ ਤਾਂ ਅਚਾਨਕ ਦੋ ਹੋਰ ਧਮਾਕੇ ਹੋ ਗਏ। ਇਸ ਦੌਰਾਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਦੋ ਜਵਾਨ ਸਹੇਲੀਆਂ ਦੀ 'ਕਰਤੂਤ' ਨੇ ਹਰ ਕਿਸੇ ਨੂੰ ਕੀਤਾ ਹੈਰਾਨ!
ਜਾਣਕਾਰੀ ਮੁਤਾਬਕ ਅੱਜ ਸਵੇਰ ਤੋਂ ਮੋਬਾਈਲ ਫੋਰੈਂਸਿਕ ਸਾਇੰਸ ਯੂਨਿਟ ਬਠਿੰਡਾ ਅਤੇ ਬੰਬ ਡਿਸਪੋਜ਼ਲ ਟੀਮ ਵੱਲੋਂ ਪਿੰਡ ਜੀਦਾ ਵਿਚ ਗੁਰਪ੍ਰੀਤ ਸਿੰਘ ਦੇ ਘਰ ਦੀ ਜਾਂਚ ਕੀਤੀ ਜਾ ਰਹੀ ਸੀ। ਦੁਪਹਿਰ ਨੂੰ 1.30-2 ਵਜੇ ਦੇ ਕਰੀਬ ਘਰ ਵਿਚ 2 ਹੋਰ ਧਮਾਕੇ ਹੋ ਗਏ। ਟੀਮਾਂ ਵੱਲੋਂ ਘਰ ਦੀ ਤਲਾਸ਼ੀ ਲਈ ਡਰੋਨ ਉਤਾਰੇ ਜਾਣ ਦੀ ਵੀ ਸੂਚਨਾ ਹੈ। ਫ਼ਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8