ਕੈਪਟਨ ਅੱਜ ਬਠਿੰਡਾ ਥਰਮਲ ''ਤੇ ਲੈਣਗੇ ਵੱਡਾ ਫੈਸਲਾ (ਵੀਡੀਓ)

07/22/2019 5:25:49 PM

ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਮਸਲੇ 'ਤੇ ਅੱਜ ਕੈਪਟਨ ਸਰਕਾਰ ਫੈਸਲਾ ਕਰਨ ਜਾ ਰਹੀ ਹੈ ਕਿ ਥਰਮਲ ਦੀ ਜ਼ਮੀਨ 'ਤੇ ਹੁਣ ਕੀ ਉੱਗੇਗਾ। 1 ਜਨਵਰੀ 2018 ਨੂੰ ਥਰਮਲ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਹੀ ਸਰਕਾਰ ਦੀ ਅੱਖ ਥਰਮਲ ਦੀ ਜ਼ਮੀਨ 'ਤੇ ਟਿੱਕੀ ਹੋਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਭਾਵ 22 ਜੁਲਾਈ ਨੂੰ ਉੱਚ ਪੱਧਰੀ ਮੀਟਿੰਗ ਹੋ ਰਹੀ ਹੈ ਜਿਸ ਵਿਚ ਮੁੱਖ ਏਜੰਡਾ ਬਠਿੰਡਾ ਥਰਮਲ ਦੀ ਜ਼ਮੀਨ ਦੀ ਵਪਾਰਕ ਵਰਤੋਂ ਦਾ ਹੈ। ਸਰਕਾਰ ਥਰਮਲ ਦੀ ਜ਼ਮੀਨ 'ਤੇ ਰਿਹਾਇਸ਼ੀ ਕਲੋਨੀ ਜਾਂ ਫਿਰ ਕੋਈ ਸ਼ਾਪਿੰਗ ਮਾਲ ਵਗੈਰਾ ਬਣਾਏ ਜਾਣ ਦੀ ਤਜਵੀਜ਼ ਪੇਸ਼ ਕਰ ਸਕਦੀ ਹੈ।

ਉਥੇ ਹੀ ਬਠਿੰਡਾ ਥਰਮਲ ਦੀ ਇਕ ਯੂਨਿਟ ਨੂੰ ਪਰਾਲੀ ਨਾਲ ਚਲਾਉਣ ਦੀ ਮੰਗ ਨੂੰ ਲੈ ਕੇ ਅੜੇ ਥਰਮਲ ਕਰਮਚਾਰੀਆਂ 'ਤੇ ਵੀ ਫੈਸਲਾ ਆ ਸਕਦਾ ਹੈ। ਇਸ ਬਾਰੇ ਵਿਚ ਥਰਮਲ ਕਰਮਚਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਥਰਮਲ ਦੀ 1 ਯੂਨਿਟ ਨੂੰ ਪਰਾਲੀ ਨਾਲ ਚਲਾਏ ਅਤੇ ਇਸ ਦੀ ਜ਼ਮੀਨ 'ਤੇ ਸੋਲਰ ਪਲਾਂਟ ਵੀ ਲਗਾਏ ਜਾਣ। ਉਨ੍ਹਾਂ ਕਿਹਾ ਕਿ ਬਠਿੰਡਾ ਵਿਚ ਕਈ ਕਾਲੋਨੀਆਂ ਅਤੇ ਸ਼ੋਪਿੰਗ ਮਾਲ ਹਨ, ਇਸ ਲਈ ਹੁਣ ਬਠਿੰਡਾ ਨੂੰ ਸ਼ੋਪਿਗ ਮਾਲ ਦੀ ਨਹੀਂ ਸਗੋਂ ਇੰਡਸਟਰੀ ਦੀ ਜ਼ਰੂਰਤ ਹੈ ਜਿਸ ਨਾਲ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਪੰਜਾਬ ਵਾਸੀਆਂ ਸਸਤੀ ਬਿਜਲੀ ਮਿਲੇਗੀ।

ਦੱਸ ਦੇਈਏ ਕਿ ਮੁੱਖ ਮੰਤਰੀ ਨੇ ਕੁਝ ਮਹੀਨੇ ਪਹਿਲਾਂ ਵੀ ਮੀਟਿੰਗ ਰੱਖੀ ਸੀ ਪਰ ਉਸ ਸਮੇਂ ਉਹ ਮੁਲਤਵੀ ਹੋ ਗਈ ਸੀ। ਬਠਿੰਡਾ ਥਰਮਲ ਕੋਲ ਇਸ ਵੇਲੇ 1753 ਏਕੜ ਜ਼ਮੀਨ ਹੈ ਜਿਸ 'ਚੋਂ 280 ਏਕੜ ਜ਼ਮੀਨ ਵਿਚ ਥਰਮਲ ਕਲੋਨੀ ਬਣੀ ਹੋਈ ਹੈ ਜਦੋਂ ਕਿ 177 ਏਕੜ ਵਿਚ ਝੀਲਾਂ ਹਨ। ਸੂਤਰਾਂ ਮੁਤਾਬਕ ਸਰਕਾਰ ਥਰਮਲ ਦੀ ਜ਼ਮੀਨ ਦਾ ਮੁੱਲ ਵੱਟਣਾ ਚਾਹੁੰਦੀ ਹੈ। ਦੱਸਣਯੋਗ ਹੈ ਕਿ ਸਰਕਾਰ ਨੇ ਥਰਮਲ ਜ਼ਮੀਨ 'ਤੇ 100 ਮੈਗਾਵਾਟ ਦਾ ਸੋਲਰ ਪਾਵਰ ਪ੍ਰੋਜੈਕਟ ਲਾਏ ਜਾਣ ਦੀ ਤਜਵੀਜ਼ ਵੀ ਬਣਾਈ ਸੀ। ਸੂਤਰਾਂ ਮੁਤਾਬਕ ਜੇਕਰ ਸਰਕਾਰ ਪਰਾਲੀ 'ਤੇ ਇੱਕ ਯੂਨਿਟ ਚਲਾਏ ਜਾਣ ਤੋਂ ਵੀ ਭੱਜ ਗਈ ਤਾਂ ਕਾਂਗਰਸ ਨੂੰ ਇਸ ਦਾ ਸਿਆਸੀ ਮੁੱਲ ਤਾਰਨਾ ਪਵੇਗਾ।


cherry

Content Editor

Related News