ਥਾਣੇਦਾਰ ਵੱਲੋਂ ਜਬਰ ਜ਼ਿਨਾਹ ਦੇ ਮਾਮਲੇ 'ਚ ਪੰਜਾਬ ਪੁਲਸ ਨੂੰ ਝਟਕਾ, ਹਾਈਕੋਰਟ ਵੱਲੋਂ ਨਵੀਂ ਸਿਟ ਦਾ ਗਠਨ

Thursday, May 27, 2021 - 12:47 PM (IST)

ਥਾਣੇਦਾਰ ਵੱਲੋਂ ਜਬਰ ਜ਼ਿਨਾਹ ਦੇ ਮਾਮਲੇ 'ਚ ਪੰਜਾਬ ਪੁਲਸ ਨੂੰ ਝਟਕਾ, ਹਾਈਕੋਰਟ ਵੱਲੋਂ ਨਵੀਂ ਸਿਟ ਦਾ ਗਠਨ

ਬਠਿੰਡਾ (ਵਰਮਾ): ਇਕ ਨੌਜਵਾਨ ਨੂੰ ਐੱਨ.ਡੀ.ਪੀ.ਸੀ. ਐੱਸ. ਐਕਟ ਤਹਿਤ ਨਾਮਜ਼ਦ ਕਰ ਕੇ ਉਸਦੀ ਵਿਧਵਾ ਮਾਂ ਨੂੰ ਬਲੈਕਮੇਲ ਕਰਨ ਵਾਲੇ ਏ.ਐੱਸ.ਆਈ. ਗੁਰਵਿੰਦਰ ਸਿੰਘ ਦੇ ਮਾਮਲੇ ’ਚ ਮਾਣਯੋਗ ਹਾਈਕੋਰਟ ਨੇ ਪੰਜਾਬ ਪੁਲਸ ਨੂੰ ਝਟਕਾ ਦਿੱਤਾ ਹੈ। ਇਸ ਮਾਮਲੇ ਵਿਚ ਹਾਈਕੋਰਟ ਨੇ ਬਠਿੰਡਾ ਪੁਲਸ ਵੱਲੋਂ ਬਣਾਈ ਐੱਸ.ਆਈ.ਟੀ. ਨੂੰ ਰੱਦ ਕਰਦੇ ਹੋਏ ਇਕ ਨਵੀਂ ਐੱਸ.ਆਈ.ਟੀ. ਦਾ ਗਠਨ ਕਰ ਦਿੱਤਾ ਜੋ ਪੂਰੇ ਮਾਮਲੇ ਦੀ ਜਾਂਚ ਕਰੇਗੀ।

ਇਹ ਵੀ ਪੜ੍ਹੋ:   ਪੰਜਾਬ ਪੁਲਸ ਮੁਖੀ ਵੱਲੋਂ ਨਿਰਦੇਸ਼ ਜਾਰੀ, ਹੁਣ ਲੋਕਲ ਰੈਂਕ ਵਾਲਾ ਸਬ ਇੰਸਪੈਕਟਰ ਨਹੀਂ ਬਣ ਸਕੇਗਾ ਥਾਣਾ ਮੁਖੀ

ਹਾਈਕੋਰਟ ਵੱਲੋਂ ਗਠਿਤ ਕੀਤੀ ਗਈ ਐੱਸ.ਆਈ.ਟੀ.’ਚ ਏ. ਡੀ. ਜੀ. ਪੀ.ਗੁਰਪ੍ਰੀਤ ਦਿਓ, ਐੱਸ.ਐੱਸ.ਪੀ. ਮੁਕਤਸਰ, ਸੁਧਾਰਵਿਜ਼ੀ ਅਤੇ ਡੀ.ਐੱਸ.ਪੀ. ਬੁਢਲਾਡਾ ਪ੍ਰਭਜੋਤ ਕੌਰ ਨੂੰ ਸ਼ਾਮਲ ਕੀਤਾ ਗਿਆ ਹੈ। ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ ਨੇ ਪੀੜਤਾ ਨੂੰ ਇਨਸਾਫ ਦਿਵਾਉਣ ਦੇ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿਚ ਉਨ੍ਹਾਂ ਉਕਤ ਮਾਮਲੇ ਦੀ ਆਈ.ਪੀ.ਐੱਸ.ਅਧਿਕਾਰੀਆਂ ਤੋਂ ਜਾਂਚ ਕਰਵਾਉਣ ਦੀ ਮੰਗ ਰੱਖੀ ਸੀ। ਪੀੜਤਾ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਮਹਿਲਾ ਨਾਲ ਏ.ਐੱਸ.ਆਈ.ਵੱਲੋਂ ਜਬਰ ਜ਼ਿਨਾਹ ਕਰਨ ਅਤੇ ਉਸ ਦੇ ਪੁੱਤਰ ’ਤੇ ਐੱਨ.ਡੀ.ਪੀ.ਐੱਸ.ਐਕਟ ਤਹਿਤ ਮਾਮਲਾ ਦਰਜ ਕੀਤੇ ਗਏ ਕੇਸ ਦੀ ਜਾਂਚ ਦੇ ਲਈ ਐੱਸ.ਆਈ.ਟੀ. ਗਠਿਤ ਕੀਤੀ ਹੈ। ਹਾਈਕੋਰਟ ਨੇ ਕਿਹਾ ਕਿ ਬਠਿੰਡਾ ਪੁਲਸ ਵੱਲੋਂ ਬਣਾਈ ਗਈ ਐੱਸ.ਆਈ.ਟੀ.’ਚ ਕੋਈ ਵੀ ਔਰਤ ਅਧਿਕਾਰੀ ਸ਼ਾਮਲ ਨਹੀਂ ਸੀ।

ਇਹ ਵੀ ਪੜ੍ਹੋ:  ਡੇਰਾ ਮੁਖੀ ਲਈ ਕੀਤੀ ਅਰਦਾਸ ਦੇ ਮਾਮਲੇ 'ਚ ਨਵਾਂ ਮੋੜ, ਹੁਣ ਭਾਜਪਾ ਆਗੂ ਖ਼ਿਲਾਫ਼ ਕਾਰਵਾਈ ਦੀ ਮੰਗ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Shyna

Content Editor

Related News