ਡੇਰਾ ਮੁਖੀ ਦੀ ਕੱਲ੍ਹ ਹੋਵੇਗੀ ਪੇਸ਼ੀ, ਬਠਿੰਡਾ ''ਚ ਵਧੀ ਸੁਰੱਖਿਆ (ਵੀਡੀਓ)

Thursday, Jan 10, 2019 - 04:39 PM (IST)

ਬਠਿੰਡਾ (ਅਮਿਤ)— ਸਿਰਸਾ ਦੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ ਵਿਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ 'ਤੇ ਕੱਲ੍ਹ ਫੈਸਲਾ ਹੋਣਾ ਹੈ। ਦੱਸਿਆ ਜਾ ਰਿਹਾ ਹੈ ਕਿ ਡੇਰ ਸਿਰਸਾ ਮੁਖੀ ਦੀ ਵੀਡੀਓ ਕਾਨਫਰੰਸ ਰਾਹੀਂ ਕੱਲ੍ਹ ਪੇਸ਼ੀ ਹੋਵੇਗੀ, ਜਿਸ ਨੂੰ ਲੈ ਕੇ ਬਠਿੰਡਾ ਵਿਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਬਠਿੰਡਾ ਵਿਚ ਪੰਜਾਬ ਪੁਲਸ ਨੇ ਅਲਰਟ ਜਾਰੀ ਕਰ ਦਿੱਤਾ ਹੈ, ਜਿਸ ਤਹਿਤ ਬਹੁਤ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਮਾਲਵਾ ਖੇਤਰ ਵਿਚ 8 ਜ਼ਿਲਿਆਂ ਵਿਚ ਸੁਰੱਖਿਆ ਦੇ ਮੱਦੇਨਜ਼ਰ 25 ਸਕਿਓਰਿਟੀ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।

ਬਠਿੰਡਾ ਰੇਂਜ ਦੇ ਆਈ.ਜੀ. ਨੇ ਦੱਸਿਆ ਕਿ ਬਠਿੰਡਾ ਅਤੇ ਮਾਨਸਾ ਅਤਿ ਸੰਵੇਦਨਸ਼ੀਲ ਹਨ, ਜਿਸ ਦੇ ਚੱਲਦੇ ਬਠਿੰਡਾ ਜ਼ਿਲੇ ਵਿਚ 15 ਸਕਿਓਰਿਟੀ ਕੰਪਨੀਆਂ ਦੇ 1200 ਪੁਲਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਇਸ ਦੌਰਾਨ ਇਲਾਕੇ ਦੇ ਡੇਰਿਆਂ ਅਤੇ ਨਾਮ ਚਰਚਾ ਘਰਾਂ ਵਿਚ ਡੇਰਾ ਪ੍ਰੇਮੀਆਂ ਦੇ ਆਉਣ ਦੀ ਕੋਈ ਮਨਾਹੀ ਨਹੀਂ ਹੋਵੇਗੀ।


author

cherry

Content Editor

Related News