ਬਠਿੰਡਾ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, ਦੀਵਾਲੀ ਮੌਕੇ ਤਿੰਨ ਵਿਅਕਤੀਆਂ ਕੋਲੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ

Tuesday, Oct 25, 2022 - 12:22 PM (IST)

ਬਠਿੰਡਾ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, ਦੀਵਾਲੀ ਮੌਕੇ ਤਿੰਨ ਵਿਅਕਤੀਆਂ ਕੋਲੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ

ਬਠਿੰਡਾ (ਵਿਜੇ ਵਰਮਾ) : ਬਠਿੰਡਾ ਪੁਲਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਜਾਣਕਾਰੀ ਮੁਤਾਬਕ ਬਠਿੰਡਾ ਪੁਲਸ ਵੱਲੋਂ ਦੀਵਾਲੀ ਮੌਕੇ ਰਾਜਸਥਾਨ-ਹਰਿਆਣਾ ਪੰਜਾਬ ਸਰਹੱਦ 'ਤੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਪੁਲਸ ਨੇ 3 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਪੁਲਸ ਨੇ ਸਕਾਰਪੀਓ ਸਵਾਰ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਵਿਅਕਤੀਆਂ ਦਾ ਸੰਬੰਧ ਅੰਮ੍ਰਿਤਸਰ ਅਤੇ ਜੰਮੂ ਨਾਲ ਦੱਸਿਆ ਜਾ ਰਿਹਾ ਹੈ। ਪੁਲਸ ਵੱਲੋਂ ਕਾਬੂ ਕੀਤੀ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਅੱਜ ਦੁਪਹਿਰ ਤੱਕ ਇਸ ਸੰਬੰਧੀ ਖ਼ੁਲਾਸਾ ਕਰੇਗੀ। 

ਇਹ ਵੀ ਪੜ੍ਹੋ- ਭਾਰਤੀ ਮੂਲ ਦੇ ਰਿਸ਼ੀ ਸੂਨਕ ਬਣੇ UK ਦੇ ਪ੍ਰਧਾਨ ਮੰਤਰੀ, CM ਮਾਨ ਨੇ ਇੰਝ ਦਿੱਤੀ ਵਧਾਈ

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News