ਬਠਿੰਡਾ ਨਗਰ ਨਿਗਮ ਬਣਾਵੇਗਾ Special ਇਮਾਰਤ, ਹਰ ਮੰਜ਼ਿਲ 'ਤੇ ਹੋਵੇਗਾ ਗਾਰਡਨ

07/31/2023 2:48:01 PM

ਬਠਿੰਡਾ : ਬਠਿੰਡਾ ਨਗਰ ਨਿਗਮ ਜਨਤਕ ਖੇਤਰ 'ਚ ਪੰਜਾਬ ਦੀ ਪਹਿਲੀ ਸੰਪੂਰਨ ਜ਼ੀਰੋ ਐਨਰਜੀ, ਜ਼ੀਰੋ ਵੇਸਟ ਬਿਲਡਿੰਗ ਤਿਆਰ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਇਮਾਰਤ ਦੇ 5 ਮੰਜ਼ਿਲਾ ਕੰਪਾਊਡ 'ਚ ਹਰ ਮਜ਼ਿੰਲ 'ਤੇ ਟੈਰੇਸ ਗਾਰਡਨ ਹੋਵੇਗਾ ਅਤੇ ਕੂਲਿੰਗ ਤਕਨਾਲੋਜੀ ਹੋਵੇਗੀ, ਜੋ ਇਮਾਰਤ ਦੇ ਤਾਪਮਾਨ ਨੂੰ ਕਰੀਬ 4 ਡਿਗਰੀ ਸੈਲਸੀਅਸ ਤੱਕ ਕੰਟਰੋਲ ਕਰਨ 'ਚ ਮਦਦ ਕਰੇਗੀ। ਨਗਰ ਨਿਗਮ ਦੇ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਇਸ ਇਮਾਰਤ ਦਾ ਅੰਦਾਜ਼ਨ ਬਜਟ 31 ਕਰੋੜ ਰੁਪਏ ਦਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਪਿਸਤੌਲ ਨਾਲ ਖੇਡਦੇ 9 ਸਾਲਾ ਬੱਚੇ ਨੇ ਪਿਓ ਨੂੰ ਮਾਰੀ ਗੋਲੀ, ਭੈਣ ਘਰ ਦੇਣ ਜਾ ਰਿਹਾ ਸੀ ਸੰਧ

ਉਨ੍ਹਾਂ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੇ 12 ਕਰੋੜ ਰੁਪਏ ਦੇ ਕਰਜ਼ੇ ਲਈ ਕੇਂਦਰ ਨਾਲ ਸੰਪਰਕ ਕੀਤਾ ਹੈ, ਜਦੋਂ ਕਿ ਬਾਕੀ ਦੀ ਰਕਮ ਰੇਲਵੇ ਸਟੇਸ਼ਨ ਨੇੜੇ ਮੌਜੂਦਾ ਇਮਾਰਤ ਨੂੰ ਵੇਚਣ ਤੋਂ ਬਾਅਦ ਆਵੇਗੀ। ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਨਵੀਂ ਇਮਾਰਤ 'ਚ ਤਾਪਮਾਨ ਨੂੰ ਬਣਾਈ ਰੱਖਣ ਲਈ ਇੰਸੁਲੇਟਿਡ ਕੰਧਾਂ ਅਤੇ ਖਿੜਕੀਆਂ ਹੋਣਗੀਆਂ। ਆਮ ਤੌਰ 'ਤੇ ਬਠਿੰਡਾ 'ਚ ਗਰਮੀ ਅਤੇ ਸਰਦੀ ਦੇ ਸੀਜ਼ਨ 'ਚ ਤਾਪਮਾਨ ਜ਼ਿਆਦਾ ਹੁੰਦਾ ਹੈ।

ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਚੱਲਦੀ ਟਰੇਨ 'ਚ ਫਾਇਰਿੰਗ, RPF ਜਵਾਨ ਤੇ 3 ਯਾਤਰੀਆਂ ਦੀ ਮੌਤ

ਇਸ ਲਈ ਬਿਲਡਿੰਗ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਹਵਾ ਇਸ 'ਚੋਂ ਕਰਾਸ ਹੋ ਸਕੇਗੀ ਅਤੇ ਤਾਪਮਾਨ ਨੂੰ ਕੰਟਰੋਲ ਰੱਖੇਗੀ ਅਤੇ ਇਹ ਪੂਰੀ ਤਰ੍ਹਾਂ ਸੂਰਜੀ ਊਰਜਾ ਨਾਲ ਸੰਚਾਲਿਤ ਹੋਵੇਗਾ। ਕਮਿਸ਼ਨਰ ਨੇ ਦੱਸਿਆ ਕਿ ਨਵੀਂ ਇਮਾਰਤ 5000 ਵਰਗ ਗਜ਼ 'ਚ ਬਣਾਈ ਜਾਵੇਗੀ ਅਤੇ ਇਸ 'ਚ ਬਠਿੰਡਾ ਪ੍ਰੈੱਸ ਕਲੱਬ ਵੀ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰੈੱਸ ਕਲੱਬ ਨੂੰ ਡੀ. ਏ. ਸੀ. ਨੇੜੇ ਦੂਜੀ ਜਗ੍ਹਾ 'ਤੇ ਤਬਦੀਲ ਕੀਤਾ ਜਾਵੇਗਾ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News