ਪਤਨੀ ਤੇ ਪੁੱਤਰ ਦੇ ਚੋਣਾਂ ਲੜਨ 'ਤੇ ਮਨਪ੍ਰੀਤ ਬਾਦਲ ਦਾ ਖੁਲਾਸਾ (ਵੀਡੀਓ)
Thursday, Jan 03, 2019 - 04:40 PM (IST)
ਬਠਿੰਡਾ(ਅਮਿਤ)— ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅੱਜ ਬਠਿੰਡਾ ਦੌਰੇ 'ਤੇ ਹਨ। ਇਸ ਮੌਕੇ ਉਨ੍ਹਾਂ ਨੇ ਧੌਬਿਆਨਾ ਬਸਤੀ ਵਿਚ ਸਰਕਾਰੀ ਪ੍ਰਾਈਮਰੀ ਸਕੂਲ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਕੀਤਾ। ਇਸ ਮੌਕੇ ਮਨਪ੍ਰੀਤ ਬਾਦਲ ਨੇ ਮੀਡੀਆ ਸਾਹਮਣੇ ਖੁਲਾਸਾ ਕਰਦਿਆਂ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਉਨ੍ਹਾਂ ਦੀ ਪਤਨੀ ਅਤੇ ਬੇਟਾ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਇਕ ਪਰਿਵਾਰ ਵਿਚ ਇਕ ਹੀ ਮੈਂਬਰ ਰਾਜਨੀਤੀ ਵਿਚ ਹੋਣਾ ਚਾਹੀਦਾ ਹੈ ਤਾਂ ਕਿ ਦੂਜਿਆਂ ਨੂੰ ਵੀ ਮੌਕਾ ਮਿਲ ਸਕੇ।
ਇਸ ਦੌਰਾਨ ਜਦੋਂ ਉਨ੍ਹਾਂ ਕੋਲੋਂ ਪੰਚਾਇਤੀ ਚੋਣਾਂ ਵਿਚ ਕਿਸੇ ਹੋਰ ਵੱਲੋਂ ਉਨ੍ਹਾਂ ਦੀ ਪਾਈ ਗਈ ਵੋਟ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਗੱਲ ਦਾ ਜਵਾਬ ਪ੍ਰੀਜ਼ਾਈਡਿੰਗ ਅਫਸਰ ਹੀ ਦੇ ਸਕਦੇ ਹਨ। ਮੇਰੇ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਨੂੰ ਅਜਿਹਾ ਲੱਗਦਾ ਹੈ ਕਿ ਸਾਡੇ ਪਿੰਡ ਵਿਚ ਇਕ ਹੋਰ ਮਨਪ੍ਰੀਤ ਬਾਦਲ ਰਹਿੰਦਾ ਹੈ, ਕਿਤੇ ਓਹੀ ਨਾ ਪਾ ਗਿਆ ਹੋਵੇ। ਪ੍ਰਧਾਨ ਮੰਤਰੀ ਦੀ ਗੁਰਦਾਸਪੁਰ ਰੈਲੀ ਬਾਰੇ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਪੀ. ਐੱਮ. ਅੱਗੇ ਪੰਜਾਬ ਦੇ ਕਈ ਮਸਲੇ ਰੱਖੇ ਗਏ ਹਨ ਅਤੇ ਉਨ੍ਹਾਂ ਵਿਚੋਂ ਕੁਝ ਮਸਲਿਆਂ ਦਾ ਹੱਲ ਜ਼ਰੂਰ ਹੋਵੇਗਾ।
