ਬਠਿੰਡਾ ’ਚ ਮਨਪ੍ਰੀਤ ਬਾਦਲ ਦਾ ਵਿਰੋਧ ਕਰਦੇ ਠੇਕਾ ਮੁਲਾਜ਼ਮਾਂ 'ਤੇ ਲਾਠੀਚਾਰਜ, ਕਈ ਗ੍ਰਿਫ਼ਤਾਰ
Saturday, Jul 24, 2021 - 02:24 PM (IST)
ਬਠਿੰਡਾ (ਵਰਮਾ): ਐੱਮ.ਐੱਸ.ਡੀ. ਸਕੂਲ ਦੇ ਬਾਹਰ ਮਨਪ੍ਰੀਤ ਬਾਦਲ ਨੂੰ ਕਾਲੀਆਂ ਝੰਡੀਆਂ ਵਿਖਾਉਣ ਗਏ ਠੇਕਾ ਮੁਲਾਜਮਾਂ ਦੀ ਪੁਲਸ ਨਾਲ ਝੜਪ ਹੋ ਗਈ,ਜਿਸ ਦੌਰਾਨ ਪੁਲਸ ਵਲੋਂ ਪ੍ਰਦਰਸ਼ਨਕਾਰੀਆਂ ਹਟਾਉਣ ਲਈ ਲਾਠੀਚਾਰਜ ਕੀਤਾ ਗਿਆ। ਇਸ ਮੌਕੇ ਪੁਲਸ ਵਲੋਂ ਕਈ ਠੇਕਾ ਮੁਲਾਜਮਾਂ ਨੂੰ ਗ੍ਰਿਫ਼ਤਾਰ ਕਰਕੇ ਅਣਦੱਸੀ ਥਾਂ 'ਤੇ ਲੈ ਗਏ। ਜਾਣਕਾਰੀ ਅਨੁਸਾਰ ਜ਼ਿਲ੍ਹਾ ਯੋਜਨਾ ਬੋਰਡ ਦੇ ਨਵੇਂ ਨਿਯੁਕਤ ਕੀਤੇ ਚੇਅਰਮੈਨ ਰਾਜਨ ਗਰਗ ਨੂੰ ਸਹੁੰ ਚੁੱਕਵਾਉਣ ਲਈ ਐੱਮ.ਐੱਸ.ਡੀ. ਸਕੂਲ ਦੇ ਹਾਲ ਵਿਚ ਮਨਪ੍ਰੀਤ ਬਾਦਲ ਦ ਪ੍ਰੋਗਰਾਮ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ : ਪਟਿਆਲਾ ’ਚ ਹੁਣ ਹੋਣਗੇ ਸੱਤਾ ਦੇ ਦੋ ਕੇਂਦਰ, ‘ਮੋਤੀ ਮਹਿਲ’ ਦੇ ਨਾਲ ਬਣਿਆ ‘ਜੋਤੀ ਮਹਿਲ’
ਵਿੱਤ ਮੰਤਰੀ ਦੇ ਵਿਰੋਧ ਨੂੰ ਵੇਖਦਿਆਂ ਪੁਲਸ ਵਲੋਂ ਸ਼ਖਤ ਪ੍ਰਬੰਧ ਕੀਤੇ ਗਏ ਸਨ। ਠੇਕਾ ਮੁਲਾਜ਼ਮਾਂ ਨੂੰ ਵਿੱਤ ਮੰਤਰੀ ਦੇ ਆਉਣ ਦਾ ਪਤਾ ਲੱਗਣ 'ਤੇ ਠੇਕਾ ਮੁਲਾਜ਼ਮਾਂ ਵੀ ਵਿੱਤ ਮੰਤਰੀ ਦਾ ਵਿਰੋਧ ਕਰਨ ਲਈ ਉਕਤ ਜਗ੍ਹਾ ਇਕੱਠੇ ਹੋ ਗਏ ਅਤੇ ਉਨ੍ਹਾਂ ਵਲੋਂ ਮਨਪ੍ਰੀਤ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ। ਪੁਲਸ ਵਲੋਂ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਦੀ ਆਪਸੀ ਝੜਪ ਹੋ ਗਈ ਅਤੇ ਪੁਲਸ ਵਲੋਂ ਹਲਕਾ ਲਾਠੀਚਾਰਜ ਕੀਤਾ ਗਿਆ। ਇਸ ਤੋਂ ਬਾਅਦ ਪੁਲਸ ਵਲੋਂ ਕਈ ਠੇਕਾ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਅਣਦੱਸੀ ਜਗ੍ਹਾ 'ਤੇ ਲੈ ਗਏ।
ਇਹ ਵੀ ਪੜ੍ਹੋ : ਮੋਗਾ ਬੱਸ ਹਾਦਸੇ ’ਚ ਪੀੜਤਾਂ ਨਾਲ ਕੈਪਟਨ ਨੇ ਜਤਾਇਆ ਦੁੱਖ, ਤੁਰੰਤ ਮੈਡੀਕਲ ਸੇਵਾਵਾਂ ਦਿੱਤੇ ਜਾਣ ਦੇ ਆਦੇਸ਼
ਇਹ ਵੀ ਪੜ੍ਹੋ : ਸੌਖਾ ਨਹੀਂ ਹੋਵੇਗਾ ਨਵਜੋਤ ਸਿੱਧੂ ਦਾ ਅਗਲਾ ਸਫ਼ਰ, 'ਪ੍ਰਧਾਨਗੀ' ਸਾਬਤ ਹੋ ਸਕਦੀ ਹੈ ਕੰਡਿਆਂ ਵਾਲੀ ਸੇਜ