ਬਠਿੰਡਾ ’ਚ ਹੋਈ 42 ਲੱਖ ਦੀ ਲੁੱਟ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਅੰਮ੍ਰਿਤਸਰ ਦੇ ਪੁਲਸ ਵਾਲੇ ਦੀ ਕਰਤੂਤ ਨੇ ਹੈਰਾਨ ਕੀਤੇ

Monday, Apr 18, 2022 - 09:29 PM (IST)

ਬਠਿੰਡਾ ’ਚ ਹੋਈ 42 ਲੱਖ ਦੀ ਲੁੱਟ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਅੰਮ੍ਰਿਤਸਰ ਦੇ ਪੁਲਸ ਵਾਲੇ ਦੀ ਕਰਤੂਤ ਨੇ ਹੈਰਾਨ ਕੀਤੇ

ਬਠਿੰਡਾ : ਸ਼ਨੀਵਾਰ ਸਵੇਰੇ 5 ਵਜੇ ਦੇ ਕਰੀਬ ਹਨੂਮਾਨ ਚੌਂਕ ’ਤੇ ਸਥਿਤ ਹੋਟਲ ਵਿਚ 42 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਬਠਿੰਡਾ ਪੁਲਸ ਨੇ ਕੁੱਝ ਘੰਟਿਆਂ ਵਿਚ ਹੀ ਸੁਲਝਾ ਲਿਆ ਹੈ। ਲੁੱਟ ਦੀ ਇਸ ਵਾਰਦਾਤ ਵਿਚ ਜਿਹੜਾ ਖੁਲਾਸਾ ਹੋਇਆ ਹੈ, ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵਾਰਦਾਤ ਦਾ ਮਾਸਟਰ ਮਾਈਂਡ ਕੋਈ ਹੋਰ ਨਹੀਂ ਸਗੋਂ ਜੈਪੁਰ ਤੋਂ 2 ਲੋਕਾਂ ਨੂੰ ਕੈਨੇਡਾ ਭੇਜਣ ਵਾਲੇ ਏਜੰਟ ਜਗਦੀਸ਼ ਲੱਕੀ ਅਤੇ ਨਿਸ਼ਾਨ ਸਿੰਘ ਹੀ ਨਿਕਲੇ ਹਨ। ਫਿਲਮੀ ਸਟਾਈਲ ਵਿਚ ਹੋਈ ਇਸ ਲੁੱਟ ਵਿਚ ਜਿਹੜੇ ਪੁਲਸ ਵਾਲੇ ਸਨ ਉਹ ਨਕਲੀ ਨਹੀਂ ਸਗੋਂ ਅਸਲੀ ਹੀ ਸੀ। ਅੰਮ੍ਰਿਤਸਰ ਵਿਚ ਤਾਇਨਾਤ ਏ. ਐੱਸ. ਆਈ. ਨੇ ਆਪਣੇ ਪੁੱਤ ਨੂੰ ਪੁਲਸ ਦੀ ਵਰਦੀ ਪੁਆ ਕੇ ਇਸ ਗਿਰੋਹ ਦੇ ਬਾਕੀ ਮੈਂਬਰਾਂ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬਠਿੰਡਾ ਪੁਲਸ ਵਲੋਂ ਹੁਣ ਤੱਕ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ : ਅਜਨਾਲਾ ਨੇੜੇ ਵਾਲੀਬਾਲ ਟੂਰਨਾਮੈਂਟ ਤੋਂ ਬਾਅਦ ਜ਼ੋਰਦਾਰ ਧਮਾਕਾ, 12 ਸਾਲਾ ਬੱਚੇ ਦੀ ਮੌਤ

ਲੁੱਟ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਵਿਚੋਂ ਅੱਧਿਆਂ ਦੀ ਪਛਾਣ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਏਜੰਟ ਨਿਸ਼ਾਨ ਸਿੰਘ ਹੋਟਲ ਵਿਚ ਠਹਿਰੇ ਦੋ ਦੋਸਤਾਂ ਗੁਰਪ੍ਰੀਤ ਸਿੰਘ ਤੇ ਵਰਿੰਦਰ ਸਿੰਘ ਨਾਲ ਕਮਰੇ ਵਿਚ ਠਹਿਰਿਆ ਸੀ। ਏਜੰਟ ਲੱਕੀ ਨੇ ਗੁਰਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਦੇ ਦੋਸਤ ਸ਼ਵਿੰਦਰਪ੍ਰੀਤ ਤੇ ਦੀਪਕ ਸ਼ਰਮਾ ਨੂੰ ਜੈਪੁਰ ਤੋਂ ਕੈਨੇਡਾ ਭੇਜਣ ਲਈ 42 ਲੱਖ ਰੁਪਏ ਲੈਣੇ ਸਨ। ਤੈਅ ਸੀ ਕਿ ਸ਼ਵਿੰਦਰਪ੍ਰੀਤ ਤੇ ਦੀਪਕ ਸ਼ਰਮਾ ਦੇ ਕੈਨੇਡਾ ਪਹੁੰਚਣ ਤੋਂ ਬਾਅਦ ਹੋਟਲ ਵਿਚ ਠਹਿਰੇ ਗੁਰਪ੍ਰੀਤ ਤੇ ਵਰਿੰਦਰ 42 ਲੱਖ ਰੁਪਏ ਨਿਸ਼ਾਨ ਨੂੰ ਦੇ ਦੇਣਗੇ ਪਰ ਇਸ ਤੋਂ ਪਹਿਲਾਂ ਹੀ ਏਜੰਟ ਲੱਕੀ ਤੇ ਏਜੰਟ ਨਿਸ਼ਾਨ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।

ਇਹ ਵੀ ਪੜ੍ਹੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਵਧੀਆਂ ਮੁਸ਼ਕਿਲਾਂ, ਫਿਰ ਤੋਂ ਖੁੱਲ੍ਹੀ ਇਹ ਵਿਵਾਦਤ ਮਾਮਲੇ ਦੀ ਫਾਈਲ

ਇੰਝ ਹੋਈ ਸੀ ਵਾਰਦਾਤ
ਸ਼ਹਿਰ ਦੇ ਹਨੂਮਾਨ ਚੌਕ ’ਤੇ ਸਥਿਤ ਹੋਟਲ ਫਾਈਵ ਰਿਵਰ ’ਚ 42 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਘਟਨਾ ਸ਼ਨੀਵਾਰ ਸਵੇਰੇ ਕਰੀਬ 4.30 ਵਜੇ ਵਾਪਰੀ। ਇਹ ਇਲਜ਼ਾਮ ਪੁਲਸ ਦੀ ਵਰਦੀ ’ਚ ਆਏ ਦੋ ਵਿਅਕਤੀਆਂ ’ਤੇ ਲੱਗੇ ਸਨ। ਉਨ੍ਹਾਂ ਦੇ ਨਾਲ ਸਿਵਲ ਡਰੈੱਸ ਵਿਚ ਦੋ ਹੋਰ ਵਿਅਕਤੀ ਵੀ ਸਨ। ਇਹ ਘਟਨਾ ਹੋਟਲ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਪੁਲਸ ਨੂੰ ਦਿੱਤੀ ਜਾਣਕਾਰੀ ’ਚ ਗੁਰਪ੍ਰੀਤ ਸਿੰਘ ਵਾਸੀ ਪਟਿਆਲਾ, ਵਰਿੰਦਰ ਵਾਸੀ ਫਰੀਦਕੋਟ ਅਤੇ ਨਿਸ਼ਾਨ ਸਿੰਘ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਹ ਹੋਟਲ ਦੇ ਕਮਰਾ ਨੰਬਰ 203 ਅਤੇ 204 ਵਿਚ ਠਹਿਰੇ ਹੋਏ ਸਨ। ਉਨ੍ਹਾਂ ਕੋਲ 42 ਲੱਖ ਰੁਪਏ ਸਨ, ਜੋ ਉਨ੍ਹਾਂ ਨੇ ਜੈਪੁਰ ਦੇ ਇਕ ਵਿਅਕਤੀ ਨੂੰ ਦੇਣੇ ਸਨ। ਤੜਕੇ ਚਾਰ ਵਜੇ ਕੁਝ ਵਿਅਕਤੀ ਆਏ, ਜਿਨ੍ਹਾਂ ’ਚੋਂ 2 ਨੇ ਪੁਲਸ ਦੀ ਵਰਦੀ ਪਾਈ ਹੋਈ ਸੀ। ਉਹ ਉਨ੍ਹਾਂ ਤੋਂ ਪੈਸੇ ਲੈ ਕੇ ਦੋਵਾਂ ਨੂੰ ਆਪਣੇ ਨਾਲ ਲੈ ਗਿਆ। ਕੁਝ ਦੂਰ ਜਾਣ ਤੋਂ ਬਾਅਦ ਉਹ ਮਲੋਟ ਰੋਡ ’ਤੇ ਕਾਰ ਛੱਡ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਏਜੰਟ ਦੇ ਧੋਖੇ ਦਾ ਸ਼ਿਕਾਰ ਫਿਲੌਰ ਦੇ ਜਗਤਾਰ ਸਿੰਘ ਨੇ ਦੁਬਈ ’ਚ ਸੜਕ ’ਤੇ ਕੀਤੀ ਖ਼ੁਦਕੁਸ਼ੀ, ਦਿਲ ਕੰਬਾਅ ਦੇਵੇਗੀ ਹੱਡਬੀਤੀ

ਥਾਣਾ ਸਿਵਲ ਲਾਈਨ ਦੇ ਇੰਚਾਰਜ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਹੋਟਲ ਵਿਚ ਲੁੱਟ-ਖੋਹ ਦੀ ਘਟਨਾ ਸਾਹਮਣੇ ਆਈ ਹੈ। ਹੋਟਲ ਵਿਚ ਪਟਿਆਲਾ ਅਤੇ ਫਰੀਦਕੋਟ ਦੇ ਦੋ ਨੌਜਵਾਨ ਠਹਿਰੇ ਹੋਏ ਸਨ। ਉਨ੍ਹਾਂ ਦੇ ਨਾਲ ਇਕ ਏਜੰਟ ਵੀ ਸੀ। ਉਨ੍ਹਾਂ ਨੇ ਜੈਪੁਰ ਦੇ ਇਕ ਨੌਜਵਾਨ ਨੂੰ ਪੈਸੇ ਦੇਣੇ ਸਨ, ਜੋ ਕੈਨੇਡਾ ਜਾਣ ਵਾਲਾ ਸੀ। ਉਹ ਪੈਸੇ ਕੈਨੇਡਾ ਵਿਚ ਕਿਸੇ ਵਿਅਕਤੀ ਨੂੰ ਸੌਂਪੇ ਜਾਣੇ ਸਨ ਪਰ ਕਿਸੇ ਕਾਰਨ ਇਹ ਨੌਜਵਾਨ ਕੈਨੇਡਾ ਨਹੀਂ ਜਾ ਸਕਿਆ। ਹੋਟਲ ’ਚ ਰੁਕੇ ਨੌਜਵਾਨਾਂ ਨਾਲ ਇਹ ਘਟਨਾ ਵਾਪਰੀ।

ਇਹ ਵੀ ਪੜ੍ਹੋ : ਆਈਲੈਟਸ ਦਾ ਕੋਰਸ ਕਰਨ ਵਾਲੀ 23 ਸਾਲਾ ਮੁਟਿਆਰ ਨੇ ਸ਼ੱਕੀ ਹਾਲਾਤ ’ਚ ਕੀਤੀ ਖ਼ੁਦਕੁਸ਼ੀ, ਇਸ ਹਾਲਤ ’ਚ ਮਿਲੀ ਲਾਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News