ਬਠਿੰਡਾ: ਪਸ਼ੂਆਂ ਲਈ ਬਣਾਏ ਗਏ ਵਾੜੇ ਦਾ ਲੈਂਟਰ ਡਿੱਗਿਆ, 12 ਮੱਝਾਂ ਦੀ ਮੌਤ

Wednesday, Aug 21, 2019 - 01:36 PM (IST)

ਬਠਿੰਡਾ: ਪਸ਼ੂਆਂ ਲਈ ਬਣਾਏ ਗਏ ਵਾੜੇ ਦਾ ਲੈਂਟਰ ਡਿੱਗਿਆ, 12 ਮੱਝਾਂ ਦੀ ਮੌਤ

ਬਠਿੰਡਾ (ਵਿਜੇ, ਬਲਵਿੰਦਰ,ਢਿੱਲੋਂ) : ਬਠਿੰਡਾ ਦੇ ਭਗਤਾ ਭਾਈ 'ਚ ਪਸ਼ੂਆਂ ਲਈ ਬਣਾਏ ਵਾੜੇ ਦਾ ਲੈਂਟਰ ਡਿੱਗ ਜਾਣ ਨਾਲ 12 ਮੱਝਾਂ ਦੀ ਮੌਤ ਹੋ ਗਈ ਹੈ, ਜਦੋਂਕਿ 10 ਜ਼ਖਮੀ ਦੱਸੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਇਹ ਹਾਦਸਾ ਰਾਤ ਨੂੰ ਕਰੀਬ 10:30 ਵਜੇ ਵਾਪਰਿਆ ਸੀ।

PunjabKesari

ਸਾਬਕਾ ਫੌਜੀ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦਾ ਮੱਝਾਂ ਦਾ ਕਾਰੋਬਾਰ ਸੀ ਅਤੇ ਇਸ ਘਟਨਾ ਨਾਲ ਉਸ ਦਾ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਕੋਈ ਹੋਰ ਕਮਾਈ ਦਾ ਸਾਧਨ ਵੀ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਮਦਦ ਦੀ ਅਪੀਲ ਕੀਤੀ ਹੈ। ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਪਸ਼ੂ ਪਾਲਣ ਵਿਭਾਗ ਜ਼ਿਲਾ ਬਠਿੰਡਾ ਦੇ ਡਾਇਰੈਕਟਰ ਅਮਰੀਕ ਸਿੰਘ ਘਟਨਾ ਸਥਾਨ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।


author

cherry

Content Editor

Related News