ਬਠਿੰਡਾ ''ਚ ਵਾਪਰੇ ਦੋਹਰੇ ਕਤਲ ਕਾਂਡ ਵਿਚ ਸਨਸਨੀਖੇਜ਼ ਖੁਲਾਸਾ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ
Wednesday, Jan 08, 2025 - 06:28 PM (IST)
ਬਠਿੰਡਾ (ਵਿਜੈ ਵਰਮਾ) : ਲਗਭਗ 24 ਘੰਟੇ ਪਹਿਲਾਂ ਜ਼ਿਲ੍ਹੇ ਦੇ ਪਿੰਡ ਬਦਿਆਲਾ ਵਿਚ ਦੇਰ ਰਾਤ ਇਕ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਕੁਝ ਹੀ ਘੰਟਿਆਂ ਵਿਚ ਹੀ ਇਸ ਕੇਸ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ, ਜਿਸ ਵਿਚ ਕਾਤਲ ਕੋਈ ਹੋਰ ਨਹੀਂ ਸਗੋਂ ਮ੍ਰਿਤਕ ਕਿਆਸ ਸਿੰਘ (66) ਦਾ ਭਰਾ ਵਿਕਰਮ ਸਿੰਘ ਨਿਕਲਿਆ, ਜਿਸ ਨੇ ਆਪਣੇ ਭਰਾ ਅਤੇ ਭਰਜਾਈ ਦਾ ਕਤਲ ਕੀਤਾ। ਜ਼ਮੀਨੀ ਵਿਵਾਦ ਦੇ ਚੱਲਦੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ : HMPV ਵਾਇਰਸ ਨੂੰ ਲੈ ਕੇ ਪੰਜਾਬ ਵਿਚ ਜਾਰੀ ਹੋਈ ਐਡਵਾਈਜ਼ਰੀ
ਘਟਨਾ ਸਮੇਂ ਕਾਤਲ ਵਿਕਰਮ ਸਿੰਘ ਆਪਣੇ ਵੱਡੇ ਭਰਾ ਕਿਆਸ ਸਿੰਘ ਦੇ ਘਰ ਗਿਆ, ਜਦੋਂ ਉਸਦਾ ਭਰਾ ਦੁੱਧ ਲੈਣ ਗਿਆ ਹੋਇਆ ਸੀ। ਉਸਨੇ ਇਸ ਦੌਰਾਨ ਆਪਣੀ ਭਾਬੀ ਅਮਰਜੀਤ ਕੌਰ (62) ਦਾ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਉਹ ਲੁਕ ਕੇ ਬੈਠ ਗਿਆ। ਜਿਵੇਂ ਹੀ ਉਸਦਾ ਭਰਾ ਦੁੱਧ ਲੈ ਕੇ ਵਾਪਸ ਆਇਆ, ਵਿਕਰਮ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਉਸਦਾ ਵੀ ਕਤਲ ਕਰ ਦਿੱਤਾ। ਸੱਚਾਈ ਨੂੰ ਲੁਕਾਉਣ ਲਈ ਉਸਨੇ ਆਪਣੇ ਹੱਥਿਆਰ ਸੀਵਰੇਜ ਵਿਚ ਸੁੱਟ ਦਿੱਤੇ ਅਤੇ ਆਪਣੇ ਕੱਪੜੇ ਬਦਲ ਲਏ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਲਈ ਰਾਹਤ ਭਰੀ ਖ਼ਬਰ, ਸਰਕਾਰ ਨੇ ਜਾਰੀ ਕੀਤੇ ਹੁਕਮ
ਮ੍ਰਿਤਕ ਕਿਆਸ ਸਿੰਘ ਦੇ ਪੁੱਤਰ ਅਤੇ ਨੂੰਹ ਜੋ ਕੇਂਦਰੀ ਸੁਰੱਖਿਆ ਬਲ ਵਿਚ ਦੇਸ਼ ਦੀ ਰੱਖਿਆ ਕਰ ਰਹੇ ਹਨ, ਨੇ ਆਪਣੇ ਮਾਤਾ-ਪਿਤਾ ਨੂੰ ਫ਼ੋਨ ਕੀਤਾ ਪਰ ਫ਼ੋਨ ਨਹੀਂ ਚੁਕਿਆ। ਫਿਰ ਉਨ੍ਹਾਂ ਨੇ ਗੁਆਂਢੀਆਂ ਨੂੰ ਫ਼ੋਨ ਕੀਤਾ, ਜਿੱਥੋਂ ਪਤਾ ਲੱਗਾ ਕਿ ਉਨ੍ਹਾਂ ਦੇ ਮਾਤਾ-ਪਿਤਾ ਦਾ ਕਤਲ ਹੋ ਗਿਆ ਹੈ। ਇਸਦੇ ਤੁਰੰਤ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਰਾਮਪੁਰਾ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਸਕੂਲੀਂ ਵਿਦਿਆਰਥੀਆਂ ਲਈ ਵੱਡੀ ਖ਼ਬਰ, ਸਲੇਬਸ ਵਿਚ ਹੋਣ ਜਾ ਰਿਹਾ ਇਹ ਵੱਡਾ ਬਦਲਾਅ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e