ਬਠਿੰਡਾ: ਇਕੱਠੀਆਂ ਬਲੀਆਂ 4 ਜੀਆਂ ਦੀਆਂ ਚਿਖ਼ਾਵਾਂ, ਧਾਹਾਂ ਮਾਰ ਰੋਇਆ ਪੂਰਾ ਪਿੰਡ
Saturday, Oct 24, 2020 - 06:11 PM (IST)
ਬਠਿੰਡਾ (ਬਲਵਿੰਦਰ): ਬੀਤੇ ਦਿਨੀਂ ਬਠਿੰਡਾ ਗਰੀਨ ਸਿਟੀ 'ਚ ਇਕ ਪਰਿਵਾਰ ਦੇ ਚਾਰ ਲੋਕਾਂ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੁਪਹਿਰ ਨੂੰ ਚਾਰੇ ਲਾਸ਼ਾਂ ਦੇ ਪੋਸਟਮਾਰਟਮ ਤੋਂ ਬਾਅਦ ਅੰਤਿਮ ਰਸਮ ਦਾਣਾ ਮੰਡੀ ਦੇ ਰਾਮਬਾਗ ਵਿਖੇ ਇਕੋ ਸਮੇਂ ਕੀਤੀ ਗਈ। ਇਸ ਦੌਰਾਨ ਮ੍ਰਿਤਕ ਦੇ ਵੱਡੇ ਭਰਾ ਅਸ਼ਵਨੀ ਗਰਗ ਨੇ ਇਕੱਠੀਆਂ ਚਾਰ ਚਿਖਾਵਾਂ ਨੂੰ ਅਗਨੀ ਦਿੱਤੀ। ਇਸ ਦੇ ਨਾਲ ਹੀ ਰਾਜਨੀਤਿਕ ਪਾਰਟੀਆਂ ਦੇ ਸਿਆਸਤਦਾਨ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਕਾਂਗਰਸ ਆਗੂ ਜੈਜੀਤ ਸਿੰਘ, ਰਾਜਨ ਗਰਗ, ਪਵਨ ਮਨੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ. ਕੇ. ਅਗਰਵਾਲ, ਰਾਜ ਨੰਬਰਦਾਰ ਤੋਂ ਇਲਾਵਾ ਸ਼ਹਿਰ ਦਾ ਵਪਾਰੀ ਵਰਗ ਸ਼ਮਸ਼ਾਨਘਾਟ ਪਹੁੰਚਿਆ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਹੁਣ ਬਠਿੰਡਾ 'ਚ ਪਤੀ ਨੇ ਦੋ ਬੱਚਿਆਂ ਸਮੇਤ ਪਤਨੀ ਨੂੰ ਮਾਰੀ ਗੋਲੀ, ਆਪ ਵੀ ਕੀਤੀ ਖ਼ੁਦਕੁਸ਼ੀ
ਜ਼ਿਕਰਯੋਗ ਹੈ ਕਿ ਘਰ ਦੇ ਮਾਲਕ ਦਵਿੰਦਰ ਨੇ ਪਹਿਲਾਂ ਆਪਣੇ 2 ਬੱਚਿਆਂ ਨੂੰ ਅਤੇ ਪਤਨੀ ਨੂੰ ਗੋਲੀ ਮਾਰੀ ਅਤੇ ਫ਼ਿਰ ਖ਼ੁਦ ਨੂੰ ਗੋਲੀ ਮਾਰ ਕੇ ਸੁਸਾਇਡ ਕਰ ਲਿਆ। ਦਵਿੰਦਰ ਗਰਗ ਕਿਸੇ ਸਮੇਂ ਸ਼ਹਿਰ ਦੇ ਕੁੱਝ ਅਮੀਰਾਂ 'ਚ ਆਉਂਦਾ ਸੀ, ਜਿਸ ਦਾ ਕਾਫ਼ੀ ਪੈਸਾ ਚਿਟਫੰਡ ਕੰਪਨੀ 'ਚ ਡੁੱਬ ਗਿਆ ਸੀ, ਜਿਸ ਤੋਂ ਬਾਅਦ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। ਇਸ ਦੇ ਚੱਲਦਿਆਂ ਦਵਿੰਦਰ ਗਰਗ ਨੇ ਪਹਿਲਾਂ ਆਪਣੇ ਬੱਚਿਆਂ 14 ਸਾਲਾ ਕੁੜੀ, 10 ਸਾਲਾ ਮੁੰਡੇ ਅਤੇ ਪਤਨੀ ਨੂੰ ਆਪਣੇ ਲਾਇਸੈਂਸੀ ਰਿਵਾਲਰ ਨਾਲ ਗੋਲੀ ਮਾਰੀ ਅਤੇ ਖ਼ੁਦ ਨੂੰ ਵੀ ਗੋਲੀ ਮਾਰ ਲਈ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: 10 ਸਾਲਾਂ ਬੱਚੀ ਦੀ ਭਿਆਨਕ ਬੀਮਾਰੀ ਨਾਲ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ