ਬਠਿੰਡਾ: ਨਰਸਿੰਗ ਹੋਸਟਲ 'ਚ ਕੁੜੀ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ (ਵੀਡੀਓ)

07/09/2018 7:00:05 PM

ਬਠਿੰਡਾ(ਅਮਿਤ,ਪਰਮਿੰਦਰ)—ਬਠਿੰਡਾ ਦੇ ਨਰਸਿੰਗ ਹੋਸਟਲ ਵਿਚ ਇਕ ਕੁੜੀ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਮ੍ਰਿਤਕਾ ਦੀ ਪਛਾਣ ਜਸਪ੍ਰੀਤ ਕੌਰ ਪਿੰਡ ਜੱਜਲ ਦੇ ਰੂਪ ਵਿਚ ਹੋਈ ਹੈ। ਜਸਪ੍ਰੀਤ ਕੌਰ ਨਰਸਿੰਗ ਦਾ ਕੋਰਸ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਜਾਂਚ ਦੌਰਾਨ ਖੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ। ਜਿਸ ਵਿਚ ਮੌਤ ਲਈ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ ਹੈ।


Related News