ਬਠਿੰਡਾ:ਡੀ.ਸੀ. ਦਫ਼ਤਰ ’ਚ ਜ਼ਬਰਦਸਤ ਹੰਗਾਮਾ, ਗੇਟ ਟੱਪ ਕੇ ਮੀਟਿੰਗ ਹਾਲ ’ਚ ਦਾਖ਼ਲ ਹੋਏ ਕਿਸਾਨ

06/18/2021 1:44:31 PM

ਬਠਿੰਡਾ (ਵਿਜੇ ਵਰਮਾ, ਕੁਨਾਲ ਬਾਂਸਲ): ਬਠਿੰਡਾ ਵਿਖੇ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕਿਸਾਨਾਂ ਦੀ ਮੀਟਿੰਗ ਚੱਲ ਰਹੀ ਸੀ ਤਾਂ ਕੁਝ ਹੋਰ ਕਿਸਾਨ ਗੇਟ ਅਤੇ ਕੰਧਾਂ ਟੱਪ ਕੇ ਡੀ.ਸੀ. ਮੀਟਿੰਗ ਹਾਲ ਦੇ ਵਿਚ ਜਾ ਬਰਾਜੇ।ਇਨ੍ਹਾਂ ਕਿਸਾਨਾਂ ਦਾ ਕਹਿਣਾ ਸੀ ਕਿ  ਬੈਠਕ ਵਿੱਚ ਹਾਜ਼ਰ ਕਿਸਾਨ ਨਕਲੀ ਹਨ ਜਿਨ੍ਹਾਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਮੀਟਿੰਗ ਕਰ ਰਿਹਾ ਹੈ। ਜਦੋਂ ਇਨ੍ਹਾਂ ਕਿਸਾਨਾਂ ਨੇ ਮੀਟਿੰਗ ਹਾਲ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੂੰ ਰੋਕ ਲਿਆ ਗਿਆ ਜਿਸ ਤੋਂ ਖ਼ਫ਼ਾ ਹੋ ਕੇ ਕਿਸਾਨ ਕੰਧਾਂ ਤੇ ਗੇਟ ਟੱਪ ਕੇ ਮੀਟਿੰਗ ਹਾਲ ਜਾ ਪੁੱਜੇ ਅਤੇ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਲੱਗ ਪਏ।

ਇਹ ਵੀ ਪੜ੍ਹੋ:  ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ, ਮਾਪਿਆਂ ਨੂੰ ਕੀਤਾ ਸੀ ਵਾਇਸ ਮੈਸੇਜ, 'ਮੈਨੂੰ ਇਨ੍ਹਾਂ ਨੇ ਸਲਫਾਸ ਦੇ ਦਿੱਤਾ'

PunjabKesari

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਜਾਮਨਗਰ ਅਤੇ ਬਠਿੰਡਾ ਲੁਧਿਆਣਾ ਐੱਨ.ਐੱਚ.ਐੱਮ. ਨੂੰ ਲੈ ਕੇ  ਜ਼ਿਲ੍ਹਾ ਪ੍ਰਸ਼ਾਸਨ ਨਾਲ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕਿਸਾਨਾਂ ਦੀ ਮੀਟਿੰਗ ਰੱਖੀ ਗਈ ਸੀ। ਜਦੋਂ ਕਿਸਾਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਤਾਂ ਕਿਸਾਨ ਗੇਟ ਤੇ ਕੰਧਾਂ ਟੱਪ ਕੇ ਅੰਦਰ ਵੜ ਗਏ ਤੇ ਡੀ.ਸੀ. ਮੀਟਿੰਗ ਹਾਲ ਦੇ ਵਿਚ ਡੀ.ਸੀ. ਦੀ ਮੇਨ ਕੁਰਸੀ ਕੋਲ ਜਾ ਪੁੱਜੇ।

ਇਹ ਵੀ ਪੜ੍ਹੋ: ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਚ ਪ੍ਰਿੰਸੀਪਲ ਅਤੇ ਅਧਿਆਪਕ ’ਤੇ ਵੱਡੀ ਕਾਰਵਾਈ

PunjabKesari

ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ: ਧਾਰਮਿਕ ਸਥਾਨ ਦਾ ਪੁਜਾਰੀ ਔਰਤ ਨਾਲ ਕਰਦਾ ਰਿਹਾ ਗਲਤ ਕੰਮ, ਇੰਝ ਖੁੱਲ੍ਹਿਆ ਭੇਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Shyna

Content Editor

Related News