ਬਠਿੰਡਾ ਜ਼ਿਲ੍ਹੇ 24 ਘੰਟਿਆਂ ਦੌਰਾਨ 60 ਹੋਰ ਕੋਰੋਨਾ ਪਾਜ਼ੇਟਿਵ

Friday, Dec 11, 2020 - 01:07 AM (IST)

ਬਠਿੰਡਾ ਜ਼ਿਲ੍ਹੇ 24 ਘੰਟਿਆਂ ਦੌਰਾਨ 60 ਹੋਰ ਕੋਰੋਨਾ ਪਾਜ਼ੇਟਿਵ

ਬਠਿੰਡਾ, (ਵਰਮਾ)- ਜ਼ਿਲ੍ਹੇ ਅੰਦਰ ਕੋਵਿਡ-19 ਤਹਿਤ 111680 ਸੈਂਪਲ ਲਏ ਗਏ, ਜਿਨ੍ਹਾਂ ’ਚੋਂ ਕੁੱਲ 8735 ਪਾਜ਼ੇਟਿਵ ਕੇਸ ਆਏ, ਇਨ੍ਹਾਂ ’ਚੋਂ 7237 ਕੋਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਇਸ ਸਮੇਂ ਜ਼ਿਲੇ ’ਚ ਕੁੱਲ 377 ਕੇਸ ਐਕਟਿਵ ਹਨ ਤੇ ਹੁਣ ਤੱਕ ਜ਼ਿਲੇ ਅੰਦਰ 192 ਕੋਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਨੇ ਸਾਂਝੀ ਕੀਤੀ। ਉਨ੍ਹਾਂ ਨੇ ਅੱਗੇ ਹੋਰ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਪਾਜ਼ੇਟਿਵ 60, ਨੈਗੇਟਿਵ 640 ਤੇ ਕੋਰੋਨਾ ਪ੍ਰਭਾਵਿਤ 44 ਮਰੀਜ਼ ਠੀਕ ਹੋਣ ਉਪਰੰਤ ਆਪੋ-ਆਪਣੇ ਘਰ ਵਾਪਸ ਪਰਤੇ ਗਏ।

ਕੋਰੋਨਾ ਅਪਡੇਟ

ਕੁੱਲ ਕੇਸ-8735

ਐਕਵਿਟ ਕੇਸ-377

ਠੀਕ ਹੋਏ-7237

ਮੌਤਾਂ-192


author

Bharat Thapa

Content Editor

Related News