ਬਠਿੰਡਾ ਕਨਵੈਂਸ਼ਨ : ਕੇਜਰੀਵਾਲ ਹੱਥੋਂ ਖੁੱਸੇਗਾ ਵਿਰੋਧੀ ਧਿਰ ਦਾ ਅਹੁਦਾ!
Thursday, Aug 02, 2018 - 09:28 AM (IST)

ਚੰਡੀਗੜ੍ਹ : ਪੰਜਾਬ ਦੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਦੀ ਅੱਜ ਹੋ ਰਹੀ ਬਠਿੰਡਾ ਕਨਵੈਂਸ਼ਨ ਜੇਕਰ ਸਫਲ ਰਹਿੰਦੀ ਹੈ ਤਾਂ ਕੇਜਰੀਵਾਲ ਧੜੇ ਦੇ ਹੱਥੋਂ ਵਿਰੋਧੀ ਧਿਰ ਦਾ ਅਹੁਦਾ ਖੁੱਸ ਸਕਦਾ ਹੈ। ਅਸਲ 'ਚ ਸੁਖਪਾਲ ਖਹਿਰਾ ਨੇ ਇਸ ਕਨਵੈਂਸ਼ਨ 'ਚ 14 ਵਿਧਾਇਕਾਂ ਦੇ ਪਹੁੰਚਣ ਦੀ ਆਸ ਜ਼ਾਹਰ ਕੀਤੀ ਹੈ। ਜੇਕਰ ਇਹ 14 ਵਿਧਾਇਕ ਖਹਿਰਾ ਦੀ ਕਨਵੈਂਸ਼ਨ 'ਚ ਪੁੱਜ ਜਾਂਦੇ ਹਨ ਤਾਂ ਖਹਿਰਾ ਧੜਾ 14 ਵਿਧਾਇਕਾਂ ਨਾਲ ਅਕਾਲੀ ਦਲ ਦੇ ਬਰਾਬਰ ਖੜ੍ਹਾ ਹੋ ਜਾਵੇਗਾ।
ਇਸ ਹਾਲਤ 'ਚ ਕੇਜਰੀਵਾਲ ਧੜੇ ਕੋਲ ਸਿਰਫ 6 ਵਿਧਾਇਕ ਰਹਿ ਜਾਣਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਕੇਜਰੀਵਾਲ ਧੜ੍ਹੇ ਹੱਥੋਂ ਵਿਰੋਧੀ ਧਿਰ ਦਾ ਅਹੁਦਾ ਵੀ ਖੁੱਸ ਜਾਵੇਗਾ। ਇਸੇ ਲਈ ਕੇਜਰੀਵਾਲ ਨੇ ਖਹਿਰਾ ਦੀ ਰੈਲੀ ਨੂੰ ਫੇਲ ਕਰਨ ਲਈ ਪੰਜਾਬ ਦੇ ਪੁਰਾਣੇ ਪ੍ਰਭਾਰੀ ਰਹੇ ਸੰਜੇ ਸਿੰਘ ਤੇ ਸੰਗਠਨ ਦਾ ਕੰਮ ਦੇਖ ਚੁੱਕੇ ਦੁਰਗੇਸ਼ ਪਾਠਕ ਨੂੰ ਪੰਜਾਬ ਭੇਜ ਦਿੱਤਾ ਹੈ। ਸੂਤਰਾਂ ਮੁਤਾਬਕ ਸੰਜੇ ਸਿੰਘ ਨੇ ਬਠਿੰਡਾ 'ਚ, ਜਦੋਂ ਕਿ ਦੁਰਗੇਸ਼ ਨੇ ਚੰਡੀਗੜ੍ਹ 'ਚ ਡੇਰੇ ਲਾਏ ਹੋਏ ਹਨ।