ਬਠਿੰਡਾ ’ਚ ਏ.ਐੱਸ.ਆਈ ਦੀ ਗੁੰਡਾਗਰਦੀ: ਰੇਹੜੀ ਵਾਲਿਆਂ ਨੂੰ ਮਾਰੇ ‘ਥੱਪੜ’ (ਵੀਡੀਓ ਵਾਇਰਲ)

Saturday, Oct 09, 2021 - 05:42 PM (IST)

ਬਠਿੰਡਾ ’ਚ ਏ.ਐੱਸ.ਆਈ ਦੀ ਗੁੰਡਾਗਰਦੀ: ਰੇਹੜੀ ਵਾਲਿਆਂ ਨੂੰ ਮਾਰੇ ‘ਥੱਪੜ’ (ਵੀਡੀਓ ਵਾਇਰਲ)

ਬਠਿੰਡਾ (ਵਰਮਾ): ਥਾਣਾ ਸਿਵਲ ਲਾਈਨ ਵਿਚ ਤੈਨਾਤ ਇਕ ਏ.ਐੱਸ.ਆਈ.ਵਲੋਂ ਗਰੀਬ ਰੇਹੜੀ ਵਾਲਿਆਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ। ਜਾਣਕਾਰੀ ਅਨੁਸਾਰ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਭੱਟੀ ਰੋਡ 'ਤੇ ਥਾਣਾ ਸਿਵਲ ਲਾਈਨ ਦੀ ਗੱਡੀ ਆਉਂਦੀ ਹੈ। ਜਿਸ ’ਚੋਂ ਇਕ ਏ.ਐੱਸ.ਆਈ ਉਤਰਦਾ ਹੈ ਅਤੇ ਸੜਕ ਕਿਨਾਰੇ ਰੇਹੜੀ ਸੰਚਾਲਕਾਂ ਦੇ ‘ਥੱਪੜ’ ਮਾਰਦਾ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ : ਅਨੋਖਾ ਪ੍ਰਦਰਸ਼ਨ: ਸਾਬਕਾ ਕੌਂਸਲਰ ਨੇ ਕ੍ਰੇਨ ’ਤੇ ਚੜ੍ਹ ਕੇ ਦੂਰਬੀਨ ਨਾਲ ਲੱਭੇ, ‘ਅੱਛੇ ਦਿਨ

 

ਪੁਲਸ ਮੁਲਾਜ਼ਮ ਵਲੋਂ ਗਰੀਬ ਲੋਕਾਂ ਦੀ ਕੀਤੀ ਕੁੱਟਮਾਰ ਕਾਰਨ ਲੋਕਾਂ ਵਿਚ ਪੁਲਸ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਰੇਹੜੀ ਸੰਚਾਲਕ ਸੰਜੂ ਨੇ ਦੱਸਿਆ ਕਿ ਉਹ ਭੱਟੀ ਰੋਡ ’ਤੇ ਸਬਜ਼ੀ ਦੀ ਰੇਹੜੀ ਲਗਾਉਂਦਾ ਹੈ ਅਤੇ ਉਸ ਦਾ ਪਿਤਾ ਬੀਮਾਰ ਹੈ। ਉਨ੍ਹਾਂ ਕਿਹਾ ਕਿ ਬੀਤੀ ਸ਼ਾਮ ਥਾਣਾ ਸਿਵਲ ਲਾਈਨ ਵਿਚ ਤਾਇਨਾਤ ਏ.ਐੱਸ.ਆਈ ਸੁਖਮੰਦਰ ਸਿੰਘ ਆਇਆ ਅਤੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਦਕਿ ਉਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਪਹਿਲਾਂ ਹੀ ਉਹ ਮੰਦੀ ਦੀ ਮਾਰ ਝੱਲ ਰਹੇ ਹਨ ਪ੍ਰੰਤੂ ਪੁਲਸ ਵਲੋਂ ਵੀ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ ਅੱਤਵਾਦੀਆਂ ਵਲੋਂ ਸਿੱਖ ਪ੍ਰਿੰਸੀਪਲ ਸਮੇਤ ਅਧਿਆਪਕ ਨੂੰ ਗੋਲੀ ਮਾਰਨ ਦੇ ਮਾਮਲੇ ’ਚ ਜਥੇਦਾਰ ਨੇ ਲਿਆ ਗੰਭੀਰ ਨੋਟਿਸ

ਨੋਟ: ਪੁਲਸ ਦੀ ਅਜਿਹੀ ਕਰਤੂਤ ਸਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੁਮੈਂਟ ਕਰਕੇ ਦਿਓ ਆਪਣੀ ਰਾਏ


author

Shyna

Content Editor

Related News