ਬਠਿੰਡਾ ਪਹੁੰਚੇ ਅਰਵਿੰਦ ਕੇਜਰੀਵਾਲ ਦੇ ਵਪਾਰੀਆਂ ਲਈ 2 ਵੱਡੇ ਐਲਾਨ
Friday, Oct 29, 2021 - 01:44 PM (IST)
ਬਠਿੰਡਾ: ਬਠਿੰਡਾ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਅੱਜ ਵਪਾਰੀਆਂ ਲਈ 2 ਵੱਡੇ ਐਲਾਨ ਕੀਤੇ ਹਨ। ਕੇਜਰੀਵਾਲ ਨੇ ਵਪਾਰੀਆਂ ਨਾਲ ਵਾਅਦਾ ਕੀਤਾ ਹੈ ਕਿ ਸਾਡੀ ਸਰਕਾਰ ਆਉਣ ’ਤੇ ਹਰ ਵਪਾਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਦੂਜਾ ਐਲਾਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇੰਸਪੈਕਟਰ ਰਾਜ਼ ਦਾ ਖ਼ਾਤਮਾ ਹੋਵੇਗਾ ਅਤੇ ਕਿਸੇ ਵਪਾਰੀ ਨੂੰ ਵੀ ਰਿਸ਼ਵਤ ਦੇਣ ਦੀ ਲੋੜ ਨਹੀਂ ਪਵੇਗੀ, ਜੇਕਰ ਕੋਈ ਰਿਸ਼ਵਤ ਮੰਗੇਗਾ ਤਾਂ ਉਸ ਦੀ ਤਸਵੀਰ ਵਟ੍ਹਸਐਪ ’ਤੇ ਭੇਜੀ ਜਾਵੇ ਤੁਰੰਤ ਉਸ ਵਿਅਕਤੀ ਖ਼ਿਲਾਫ਼ ਕਾਰਵਾਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇਕ ਡੇਢ ਮਹੀਨੇ ਤੋਂ ਕਈ ਜਗ੍ਹਾ ਜਾ ਕੇ ਵਪਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਪਹਿਲਾਂ ਲੁਧਿਆਣਾ ਜਾ ਕੇ ਗੱਲਬਾਤ ਕੀਤੀ, ਫ਼ਿਰ ਜਲੰਧਰ।ਅੱਜ ਬਠਿੰਡਾ ’ਚ ਵਪਾਰੀਆਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ : ਖੁਲਾਸਾ: ਪੰਜਾਬ ਦੇ ਇਨ੍ਹਾਂ ਤਿੰਨ ਮੁੱਖ ਮੰਤਰੀਆਂ ਨੇ ਇਸ਼ਤਿਹਾਰਾਂ ’ਤੇ ਖਰਚ ਦਿੱਤੇ 240 ਕਰੋੜ ਰੁਪਏ
ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਚੋਣਾਂ ਨੇੜੇ ਆਉਂਦੀਆਂ ਤਾਂ ਪਾਰਟੀ ਨੂੰ ਜਨਤਾ ਦੀ ਯਾਦ ਆਉਂਦੀ ਹੈ ਪਰ ਪਾਰਟੀ ਨੂੰ ਇਹ ਵੀ ਨਹੀਂ ਪਤਾ ਕਿ ਜਨਤਾ ਨੂੰ ਕੀ ਚਾਹੀਦਾ ਹੈ ਤੇ ਉਹ ਪਾਰਟੀ ਆਪਣੇ ਮਹਿਲਾ ’ਚ ਬੈਠ ਕੇ ਮੈਨੀਫੈਸਟੋ ਬਣਾ ਕੇ ਤਿਆਰ ਕਰ ਲੈਂਦੀ ਹੈ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਜਨਤਾ ਨੂੰ ਚਾਹੀਦਾ ਕੀ ਹੈ। ਅਸੀਂ 24 ਘੰਟੇ ਜਨਤਾ ’ਚ ਘੁੰਮ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹਨ। ਤਾਂ ਸਾਨੂੰ ਪਤਾ ਲੱਗਦਾ ਹੈ ਕਿ ਲੋਕਾਂ ਦੀਆਂ ਕੀ ਮੁਸ਼ਕਲਾਂ ਹਨ।
ਇਹ ਵੀ ਪੜ੍ਹੋ : ਚੰਨੀ ਦੀ ਪ੍ਰੈੱਸ ਕਾਨਫਰੰਸ ਅਤੇ ਇਨਵੈਸਟਮੈਂਟ ਸਮਿਟ ’ਚ ਨਜ਼ਰ ਨਹੀਂ ਆਏ ਮੰਤਰੀ ਆਸ਼ੂ ਅਤੇ ਐੱਮ.ਪੀ. ਬਿੱਟੂ
ਅੱਗੇ ਬੋਲਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਜਦੋਂ ਪੂਰੀ ਦੁਨੀਆ ਦੇ ਅੰਦਰ ਮਹਾਮਾਰੀ ਸੀ। ਇਸ ਦੇ ਨਾਲ ਲੋਕਾਂ ਦੇ ਕੰਮਾਂ ’ਤੇ ਬਹੁਤ ਪ੍ਰਭਾਵ ਪਿਆ ਹੈ। ਪੰਜਾਬ ਦੇ ਅੰਦਰ ਜਦੋਂ ਕੋਰੋਨਾ ਫੈਲਿਆ ਸੀ ਤਾਂ ਪੰਜਾਬ ਦੇ ਅੰਦਰ ਸੀ.ਐੱਮ.ਦੀ ਕੁਰਸੀ ਦੀ ਲੜਾਈ ਚੱਲ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ 400 ਮਿੱਲਾਂ ਸਨ ਹੁਣ ਸਿਰਫ਼ 40 ਰਹਿ ਗਈਆਂਹਨ। ਹੋਟਲ ਬੰਦ ਹੋ ਰਹੇ ਹਨ। ਇੰਡਸਟਰੀ ਤੇ 2000 ਕਰੋੜ ਦਾ ਕਰਜ਼ਾ ਹੈ। ਕੇਜਰੀਵਾਲ ਨੇ ਕਿਹਾ ਕਿ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਦੇ ਕੇ ਦੇਖੋ ਤਾਂ ਤੁਸੀਂ ਸਾਰੀਆਂ ਪਾਰਟੀਆਂ ਨੂੰ ਭੁੱਲ ਜਾਓਗੇ ਤੇ ਪੰਜਾਬ ’ਚ ਆਮ ਆਦਮੀ ਪਾਰਟੀ ਨੂੰ ਹਲਾਉਣ ਵਾਲਾ ਕੋਈ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਕਾਰਾ, ਨਾਕੇ ਦੌਰਾਨ ਕੱਢੀ ਐਂਬੂਲੈਂਸ ਦੀ ਚਾਬੀ, ਇਲਾਜ ਲਈ ਤੜਫ਼ ਰਹੇ ਮਰੀਜ਼ ਦੀ ਹੋਈ ਮੌਤ