ਬਠਿੰਡਾ 'ਚ ਕੈਂਟਰ ਪਲਟਣ ਨਾਲ 15 ਵਿਅਕਤੀ ਜ਼ਖਮੀ
Saturday, Jun 01, 2019 - 11:36 AM (IST)

ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਦੇ ਪਿੰਡ ਸੇਖਪੁਰਾ ਨੇੜੇ ਇਕ ਕੈਂਟਰ ਪਲਟਣ ਨਾਲ 15 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਵਿਅਕਤੀ ਕੈਟਰਿੰਗ ਦਾ ਕੰਮ ਕਰਦੇ ਹਨ ਅਤੇ ਅੱਜ ਬਾਦਲ ਪਿੰਡ ਵਿਚ ਕਿਸੇ ਸਮਾਰੋਹ ਵਿਚ ਕੰਮ ਲਈ ਜਾ ਰਹੇ ਸਨ ਕਿ ਪਿੰਡ ਸੇਖਪੁਰਾ ਨੇੜੇ ਅਚਾਨਕ ਕੈਂਟਰ ਦਾ ਟਾਰਿਟ ਫੱਟ ਗਿਆ ਅਤੇ ਕੈਂਟਰ ਸੜਕ 'ਤੇ ਪਲਟ ਗਿਆ। ਇਸ ਹਾਦਸੇ ਵਿਚ 15 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਐਂਬੂਲੈਂਸ ਰਾਹੀਂ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਸਾਰੇ ਖਤਰੇ ਤੋਂ ਬਾਹਰ ਹਨ ਅਤੇ ਇਹ ਸਾਰੇ ਪਟਿਆਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।