ਬਠਿੰਡਾ ''ਚ 12 ਤੇ ਭੁੱਚੋ ਮੰਡੀ ''ਚ 2 ਪਾਜ਼ੇਟਿਵ, ਇਕ ਦੀ ਮੌਤ

07/31/2020 1:54:29 AM

ਬਠਿੰਡਾ,(ਵਰਮਾ)- ਤੇਜ਼ੀ ਨਾਲ ਫੈਲ ਰਹੀ ਕੋਰੋਨਾ ਮਹਾਮਾਰੀ ਦੇ ਬਠਿੰਡਾ 'ਚ ਵੀਰਵਾਰ ਨੂੰ 12 ਨਵੇਂ ਮਾਮਲੇ ਸਾਹਮਣੇ ਆਏ, ਜਦਕਿ ਇਕ 56 ਸਾਲਾਂ ਔਰਤ ਦੀ ਮੌਤ ਦੇ ਨਾਲ ਮ੍ਰਿਤਕਾਂ ਦੀ ਗਿਣਤੀ ਅੱਧਾ ਦਰਜਨ ਹੋ ਗਈ। ਫਰੀਦਕੋਟ ਦੇ ਟੈਸਟ ਲੈਬਾਰਟਰੀ ਦੀ ਭੇਜੀ ਗਈ ਸੂਚੀ ਅਨੁਸਾਰ ਪਿੰਡ ਸੇਮਾ ਸਿਵੀਆ 'ਚ ਤਿੰਨ ਕੇਸ ਅਤੇ ਰਾਮਪੁਰਾ ਫੂਲ 'ਚ ਦੋ ਕੋਰੋਨਾ ਪਾਜ਼ੇਟਿਵ ਕੇਸ ਆਏ ਹਨ। ਇਸ ਤੋਂ ਇਲਾਵਾ ਕੈਂਟ ਇਲਾਕੇ 'ਚ ਇਕ, ਚੌਕੇ ਪੁਲਸ ਚੌਕੀ ਇਕ, ਸੀ. ਐੱਮ. ਸੀ. ਨਥਾਣਾ 'ਚ 1, ਸੈਂਟਰਲ ਜੇਲ, ਬਾਬਾ ਫਰੀਦ ਨਗਰ, ਮਾਡਲ ਟਾਊੁਨ ਅਤੇ ਰਾਮਾਂ ਮੰਡੀ 'ਚ 1-1 ਕੇਸ ਆਇਆ ਹੈ। ਵੀਰਵਾਰ ਨੂੰ ਕੋਰੋਨਾ ਨਾਲ ਮਰੀ ਔਰਤ ਸੰਗਤ ਮੰਡੀ ਨਾਲ ਸਬੰਧਤ ਹੈ, ਜਦਕਿ ਉਸ ਦੀ ਉਮਰ 56 ਸਾਲ ਦੱਸੀ ਜਾ ਰਹੀ ਹੈ। ਉਹ ਕੁਝ ਦਿਨ ਪਹਿਲਾ ਬੁਖਾਰ, ਖਾਂਸੀ ਸਮੇਤ ਮਲਟੀ ਸਿਗਟੇਮ ਨਾਲ ਜੂਝ ਰਹੀ ਸੀ। ਇਸ ਤੋਂ ਇਲਾਵਾ ਪ੍ਰਸ਼ਾਸਨ ਵਲੋਂ ਜਾਰੀ ਸੂਚਨਾ ਦੇ ਆਧਾਰ 'ਤੇ ਬੁੱਧਵਾਰ ਨੂੰ ਰਾਮਾਂ ਰਿਫ਼ਾਇਨਰੀ 'ਚ ਕੰਮ ਦੀ ਭਾਲ 'ਚ ਆਏ 20 ਪ੍ਰਵਾਸੀ ਮਜ਼ਦੂਰ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ 14 ਨਵੇ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਸਨ।

ਨਥਾਣਾ ਨੂੰ ਮੁਕੰਮਲ ਤੌਰ 'ਤੇ ਕੀਤਾ ਸੀਲ
ਕੋਰੋਨਾ ਪਾਜ਼ੇਟਿਵ ਆਏ ਮਰੀਜ਼ਾਂ 'ਚ ਇਕ ਕਾਲੋਨੀ ਵਾਸੀ ਵੀ ਹੈ ਜਿਸ ਦਾ ਪਟਿਆਲਾ 'ਚ ਕੋਰੋਨਾ ਟੈਸਟ ਕਰਵਾÎਇਆ ਸੀ। ਉੱਥੇ ਹੀ ਬੁੱਧਵਾਰ ਨੂੰ 457 ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। ਉੱਥੇ ਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋਣ ਕਾਰਨ ਬੁੱਧਵਾਰ ਨੂੰ ਪ੍ਰਸ਼ਾਸਨ ਨੇ ਨਥਾਣਾ ਨੂੰ ਮੁਕੰਮਲ ਤੌਰ 'ਤੇ ਸੀਲ ਕੀਤਾ ਗਿਆ ਸੀ। ਨਥਾਣਾ ਪੁਲਸ ਨੇ ਬੁੱਧਵਾਰ ਨੂੰ ਦੁਪਹਿਰ ਦੇ ਸਮੇਂ ਦੁਕਾਨਾਂ ਅਤੇ ਕਾਰੋਬਾਰ ਬੰਦ ਕਰਵਾ ਦਿੱਤੇ ਹਨ।

ਦੋ ਹਫਤਿਆਂ ਤੱਕ ਲੋਕ ਘਰਾਂ 'ਚੋਂ ਬਾਹਰ ਨਾ ਨਿਕਲਣ
ਪਿੰਡ ਦੇ ਗੁਰਦੁਆਰਾ ਸਾਹਿਬ ਵਲੋਂ ਮੁਨਿਆਦੀ ਕਰਵਾਕੇ ਲੋਕਾਂ ਨੂੰ ਦੋ ਹਫ਼ਤਿਆਂ ਤੱਕ ਆਪਣੇ ਘਰਾਂ 'ਚ ਹੀ ਰਹਿਣ ਦੇ ਲਈ ਸੂਚਿਤ ਕਰ ਦਿੱਤਾ ਹੈ। ਪਿੰਡ ਗਿੱਦੜ ਦੇ ਇਕ ਦਰਜਨ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਉਣ 'ਤੇ ਪਿੰਡ ਗਿੱਦੜ ਨੂੰ ਵੀ ਅਗਲੇ ਹੁਕਮ ਤੱਕ ਸੀਲ ਕਰ ਦਿੱਤਾ ਹੈ। ਲੋਕਾਂ ਦੀ ਟੈਸਟ ਰਿਪੋਰਟ ਜ਼ਿਆਦਾ ਸ਼ੱਕੀ ਹੋਣ ਕਾਰਨ ਪ੍ਰਸ਼ਾਸਨ ਵਲੋਂ ਨਥਾਣਾ ਨੂੰ ਕੰਟੋਨਮੈਂਟ ਜੋਨ ਐਲਾਨ ਕੀਤਾ ਗਿਆ ਹੈ।

ਨਥਾਣਾ ਦੇ ਸੇਵਾ ਅਤੇ ਫਰਦ ਕੇਂਦਰ 4 ਅਗਸਤ ਤੱਕ ਬੰਦ
ਨਥਾਣਾ ਸੇਵਾ ਕੇਂਦਰ ਅਤੇ ਫਰਦ ਕੇਂਦਰ ਵੀ 29 ਜੁਲਾਈ ਤੋਂ 4 ਅਗਸਤ ਤੱਕ ਬੰਦ ਰਹਿਣਗੇ। ਬੁੱਧਵਾਰ ਨੂੰ 525 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜ਼ਿਲੇ ਦੇ ਵੱਖ-ਵੱਖ ਆਈਸੋਲੇਟ ਵਾਰਡਾਂ 'ਚ ਮੈਡੀਕਲ ਟੀਮਾਂ ਦੀ ਨਿਗਰਾਨੀ 'ਚ 145 ਪਾਜ਼ੇਟਿਵ ਮਰੀਜ਼ ਦਾਖਲ ਹਨ। ਦੋ ਡਾਕਟਰਾਂ ਦੀ ਟਰੂਨੇਟ ਮਸ਼ੀਨ ਵਲੋਂ ਕੋਰੋਨਾ ਰਿਪੋਰਟ ਨੈਗੇÎਟਿਵ ਆਈ ਪਰ ਸੈਂਪਲ ਜਾਂਚ ਦੇ ਲਈ ਫਰੀਦਕੋਟ ਕਾਲਜ ਭੇਜਿਆ ਗਿਆ ਹੈ। ਫਿਲਹਾਲ ਡਾਕਟਰ ਨੂੰ ਹੋਮ ਕੁਆਰਨਟੀਨ 'ਚ ਰੱਖਿਆ ਗਿਆ ਹੈ।


Deepak Kumar

Content Editor

Related News