ਬਠਿੰਡਾ : ਜਬਰ-ਜ਼ਨਾਹ ਪੀੜਤ 65 ਸਾਲਾ ਔਰਤ ਦੀ ਮੌਤ

Wednesday, Aug 21, 2019 - 10:55 AM (IST)

ਬਠਿੰਡਾ : ਜਬਰ-ਜ਼ਨਾਹ ਪੀੜਤ 65 ਸਾਲਾ ਔਰਤ ਦੀ ਮੌਤ

ਤਲਵੰਡੀ ਸਾਬੋ (ਮਨੀਸ਼) : ਸਬ-ਡਵੀਜ਼ਨ ਤਲਵੰਡੀ ਦੇ ਪਿੰਡ ਨੰਗਲਾ ਵਿਚ ਦਿਮਾਗੀ ਤੌਰ 'ਤੇ ਪਰੇਸ਼ਾਨ ਅਤੇ ਜਬਰ-ਜ਼ਨਾਹ ਪੀੜਤ 65 ਸਾਲਾ ਔਰਤ ਦੀ ਅੱਜ ਮੌਤ ਹੋ ਗਈ ਹੈ। ਦੱਸ ਦੇਈਏ ਕਿ ਔਰਤ ਨਾਲ 2 ਦਿਨ ਪਹਿਲਾਂ ਪਿੰਡ ਦੇ ਹੀ ਇਕ ਨੌਜਵਾਨ ਵੱਲੋਂ ਜਬਰ-ਜ਼ਨਾਹ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੀੜਤ ਔਰਤ ਨੂੰ ਇਲਾਜ ਲਈ ਤਲਵੰਡੀ ਸਾਬੋ ਦੇ ਸਿਵਲ ਹਪਸਤਾਲ ਵਿਚ ਦਾਖਲ ਕਰਾਇਆ ਗਿਆ ਸੀ, ਜਿੱਥੇ ਅੱਜ ਉਸ ਦੀ ਮੌਤ ਹੋ ਗਈ।

ਪੀੜਤ ਔਰਤ ਦੇ ਬੇਟੇ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਮੁਤਾਬਕ ਉਸ ਦੀ ਮਾਤਾ ਕਰੀਬ 8-9 ਸਾਲ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਅਤੇ ਉਹ ਬੋਲ ਵੀ ਨਹੀਂ ਸਕਦੀ ਸੀ, ਜਿਸ ਕਰਕੇ ਉਹ ਰਾਤ ਦੇ ਸਮੇਂ ਉਠ ਕੇ ਉਸ ਦਾ ਹਾਲਚਾਲ ਪੁੱਛਦਾ ਰਹਿੰਦਾ ਸੀ। 18 ਅਗਸਤ ਦੀ ਰਾਤ ਨੂੰ ਜਦੋਂ ਉਹ ਆਪਣੀ ਮਾਤਾ ਨੂੰ ਦੇਖਣ ਲਈ ਗਿਆ ਤਾਂ ਉਹ ਆਪਣੇ ਮੰਜੇ 'ਤੇ ਨਹੀਂ ਸੀ, ਉਸ ਨੇ ਆਪਣੀ ਪਤਨੀ ਭਰਜਾਈ ਨਾਲ ਆਪਣੀ ਮਾਤਾ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਸਕੂਲ ਦੀ ਟੁੱਟਂ ਚਾਰਦੀਵਾਰੀ ਤੋਂ ਬੈਟਰੀ ਮਾਰ ਕੇ ਅੰਦਰ ਦੇਖਿਆ ਤਾਂ ਉਸ ਦੀ ਮਾਤਾ ਬਰਾਂਡੇ ਵਿਚ ਇਤਰਾਜ਼ਯੋਗ ਹਾਲਤ ਵਿਚ ਪਈ ਹੋਈ ਸੀ। ਇਸ ਦੌਰਾਨ ਪਿੰਡ ਦਾ ਨੌਜਵਾਨ ਜਸਵੰਤ ਸਿੰਘ ਉਰਫ ਬਾਬਾ ਕੰਧ ਟੱਪ ਕੇ ਭੱਜ ਗਿਆ ਸੀ। ਉਨ੍ਹਾਂ ਨੇ ਆਪਣੀ ਮਾਤਾ ਨੂੰ ਹਪਸਤਾਲ ਵਿਚ ਇਲਾਜ ਲਈ ਦਾਖਲ ਕਰਾਇਆ। ਉਥੇ ਹੀ ਪੁਲਸ ਨੇ ਪੀੜਤ ਔਰਤ ਦੇ ਪੁੱਤਰ ਦੇ ਬਿਆਨ 'ਦੇ ਆਧਾਰ 'ਤੇ ਕਥਿਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ।


author

cherry

Content Editor

Related News