ਬਠਿੰਡਾ : ਇਲਾਜ ਅਧੀਨ ਕੈਦੀ ਫਰਾਰ, 1 ਏ.ਐੈੱਸ.ਆਈ. ਸਮੇਤ 5 ਪੁਲਸ ਕਰਮਚਾਰੀ ਮੁਅੱਤਲ

Saturday, Jun 29, 2019 - 12:06 PM (IST)

ਬਠਿੰਡਾ : ਇਲਾਜ ਅਧੀਨ ਕੈਦੀ ਫਰਾਰ, 1 ਏ.ਐੈੱਸ.ਆਈ. ਸਮੇਤ 5 ਪੁਲਸ ਕਰਮਚਾਰੀ ਮੁਅੱਤਲ

ਬਠਿੰਡਾ (ਵਿਜੇ ਵਰਮਾ) : ਸਿਵਲ ਹਸਪਤਾਲ ਦੇ ਕੈਦੀ ਵਾਰਡ ਵਿਚ ਦਾਖਲ ਕਤਲ ਦਾ ਦੋਸ਼ੀ ਪੁਲਸ ਸੁਰੱਖਿਆ ਕਰਮਚਾਰੀਆਂ ਨੂੰ ਚਕਮਾ ਦੇ ਕੇ ਰਾਤ ਦੇ ਸਮੇਂ ਫਰਾਰ ਹੋ ਗਿਆ। ਦੋਸ਼ੀ ਦੀ ਪਛਾਣ ਪਰਮਜੀਤ ਸਿੰਘ ਦੇ ਤੌਰ 'ਤੇ ਹੋਈ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਸ ਨੇ ਹਸਪਤਾਲ ਅਤੇ ਆਸ-ਪਾਸ ਦੇ ਏਰੀਆ ਵਿਚ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਦੋਸ਼ੀ ਦੀ ਸੁਰੱਖਿਆ ਵਿਚ ਤਾਇਨਾਤ ਇਕ ਏ.ਐੱਸ.ਆਈ. ਸਮੇਤ 5 ਪੁਲਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਐੱਸ.ਐੱਸ.ਪੀ. ਨਾਨਕ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਜਾਣਕਾਰੀ ਮੁਤਾਬਕ ਕੁੱਝ ਦਿਨ ਪਹਿਲਾਂ ਰਾਮਾਂ ਮੰਡੀ ਵਿਚ ਇਕ ਗ੍ਰੰਥੀ ਦਾ ਰੰਜਿਸ਼ ਦੇ ਚਲਦੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਵਿਚ ਪਰਮਜੀਤ ਸਿੰਘ ਨੂੰ ਵੀ ਕਾਫੀ ਸੱਟਾਂ ਲੱਗੀਆਂ ਸਨ। ਇਸ ਘਟਨਾ ਦੇ ਕੁੱਝ ਦਿਨ ਬਾਅਦ ਹੀ ਪੁਲਸ ਨੇ ਦੋਸ਼ੀ ਪਰਮਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਸੀ, ਜਿੱਥੋਂ ਉਸ ਨੂੰ ਪਿਛਲੇ ਕੁੱਝ ਦਿਨਾਂ ਤੋਂ ਸਿਵਲ ਹਸਪਤਾਲ ਦੇ ਕੈਦੀ ਵਾਰਡ ਵਿਚ ਦਾਖਲ ਕਰਾਇਆ ਹੋਇਆ ਸੀ।


author

cherry

Content Editor

Related News