ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ

11/29/2021 10:17:12 AM

ਬਠਿੰਡਾ (ਵਰਮਾ) - ਨਿੱਜੀ ਹੋਟਲ ਵਿਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼ ਕਰਦੇ ਹੋਏ ਕੋਤਵਾਲੀ ਪੁਲਸ ਨੇ ਇਕ ਕੁੜੀ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ। ਇਸ ਵਿਚ ਲੁਧਿਆਣਾ ਦੇ ਟਰਾਂਸਪੋਰਟ ਦਾ ਕਾਰੋਬਾਰ ਕਰਨ ਵਾਲੇ ਤਿੰਨ ਵਪਾਰੀ ਸ਼ਾਮਲ ਹਨ। ਪੁਲਸ ਫੋਰਸ ਨੇ ਫੜੇ ਗਏ ਮੁਲਜ਼ਮਾਂ ’ਤੇ ਇਮੋਰਲ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ 2 ਹੋਰ ਕੁੜੀਆਂ ਦੇਹ ਵਪਾਰ ਦਾ ਧੰਦਾ ਕਰਨ ਲਈ ਹੋਟਲ ਵਿਚ ਗਈਆਂ ਸਨ। ਪੁਲਸ ਨੇ ਉਕਤ ਦੋਵਾਂ ਕੁੜੀਆਂ ਦੇ ਆਧਾਰ ਕਾਰਡ ਬਰਾਮਦ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ, ਜਦਕਿ ਕੁੜੀਆਂ ਨੂੰ ਹੋਟਲ ਵਿਚ ਭੇਜਣ ਵਾਲੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਕੋਸ਼ਿਸ਼ ਕਰ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਖੰਨਾ ਤੋਂ ਵੱਡੀ ਖ਼ਬਰ: ਗੁਰਸਿਮਰਨ ਮੰਡ ਨੂੰ ਮਲੇਸ਼ੀਆ ਦੇ ਗੈਂਗਸਟਰ ਸਮਰਥਕ ਨੇ ਦਿੱਤੀ ਜਾਨੋਂ ਮਾਰਨ ਦੀ ਮਿਲੀ ਧਮਕੀ

ਮਾਮਲੇ ਦੇ ਜਾਂਚ ਅਧਿਕਾਰੀ ਅਤੇ ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਗੋਨਿਆਣਾ ਰੋਡ ’ਤੇ ਸਥਿਤ ਇਕ ਨਾਮੀ ਹੋਟਲ ਵਿਚ ਕੁੜੀਆਂ ਨੂੰ ਭੇਜ ਕੇ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਸ ਟੀਮ ਨੇ ਹੋਟਲ ’ਤੇ ਛਾਪੇਮਾਰੀ ਕੀਤੀ ਤਾਂ ਹੋਟਲ ਦੇ ਕਮਰੇ ਵਿੱਚੋਂ ਮੁਲਜ਼ਮ ਸੁਭਾਸ਼ ਜੋਸ਼ੀ ਮੁਕੇਸ਼ ਕੁਮਾਰ ਅਸ਼ੀਸ਼ ਡਬਰਾਲ ਵਾਸੀ ਲੁਧਿਆਣਾ ਅਤੇ ਇਕ ਕੁੜੀ ਨਿਤਿਕਾ ਵਾਸੀ ਫੌਜੀ ਚੌਕ ਬਠਿੰਡਾ ਨੂੰ ਇਤਰਾਜ਼ਯੋਗ ਹਾਲਤ ਵਿਚ ਗ੍ਰਿਫ਼ਤਾਰ ਕੀਤਾ।

ਪੜ੍ਹੋ ਇਹ ਵੀ ਖ਼ਬਰ - ਜਲੰਧਰ ਬੱਸ ਅੱਡੇ ’ਤੇ ਵੱਡੀ ਵਾਰਦਾਤ : ਜਨਮ ਦਿਨ ਦੀ ਪਾਰਟੀ ਦੌਰਾਨ ਸ਼ਰਾਬੀ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ

ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਪੁੱਛਗਿੱਛ ’ਚ ਸਾਹਮਣੇ ਆਇਆ ਕਿ ਫੜੇ ਗਏ ਮੁਲਜ਼ਮ ਲੁਧਿਆਣਾ ਦੇ ਟਰਾਂਸਪੋਰਟ ਦਾ ਕੰਮ ਕਰਦੇ ਹਨ, ਜਿਨ੍ਹਾਂ ਨੇ ਆਨਲਾਈਨ ਹੋਟਲ ਵਿਚ ਕਮਰੇ ਬੁੱਕ ਕਰਵਾਏ ਸਨ। ਬਠਿੰਡਾ ਤੋਂ ਕੁੜੀਆਂ ਦਾ ਪ੍ਰਬੰਧ ਉਨ੍ਹਾਂ ਦੇ ਜਾਣਕਾਰ ਅਤੇ ਬਠਿੰਡਾ ਦੇ ਰਹਿਣ ਵਾਲੇ ਇਕ ਵਪਾਰੀ ਵਿਅਕਤੀ ਨੇ ਕਰਵਾਇਆ ਸੀ। ਹੋਟਲ ਵਿਚ ਤਿੰਨ ਕੁੜੀਆਂ ਨੂੰ ਮੀਟਿੰਗ ਕਰਨ ਦੇ ਬਹਾਨੇ ਬੁਲਾਇਆ ਗਿਆ ਸੀ , ਜਿਸ ਵਿਚੋਂ ਦੋ ਕੁੜੀਆਂ ਅੱਧੀ ਰਾਤ ਨੂੰ ਹੀ ਚਲੀਆਂ ਗਈਆਂ, ਜਦਕਿ ਇਕ ਕੁੜੀ ਹੋਟਲ ਵਿਚ ਰੁਕ ਗਈ ਸੀ। ਨਰਿੰਦਰ ਕੁਮਾਰ ਨੇ ਦੱਸਿਆ ਕਿ ਪਹਿਲਾਂ ਤੋਂ ਜਾ ਚੁੱਕੀਆਂ ਕੁੜੀਆਂ ਦੇ ਆਧਾਰ ਕਾਰਡ ਬਰਾਮਦ ਕਰ ਲਏ ਹਨ, ਜਦ ਕਿ ਕੁੜੀਆਂ ਨੂੰ ਹੋਟਲ ਭੇਜਣ ਵਾਲੇ ਦਲਾਲ ਦਾ ਨਾਂ ਪਤਾ ਕੀਤਾ ਜਾ ਰਿਹਾ ਹੈ, ਤਾਂ ਜੋ ਉਸ ਦੀ ਗ੍ਰਿਫ਼ਤਾਰੀ ਕੀਤੀ ਜਾ ਸਕੇ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼


rajwinder kaur

Content Editor

Related News