ਹਸਪਤਾਲ ਦਾ ਕਰਨਾਮਾ : ਪਹਿਲਾਂ ਮਰੀਜ਼ ਦੱਸਿਆ ਫਰਾਰ, ਫਿਰ ਪਰਿਵਾਰ ਨੂੰ ਦਿੱਤੀ ਮੌਤ ਦੀ ਖ਼ਬਰ

Monday, Aug 24, 2020 - 12:12 PM (IST)

ਹਸਪਤਾਲ ਦਾ ਕਰਨਾਮਾ : ਪਹਿਲਾਂ ਮਰੀਜ਼ ਦੱਸਿਆ ਫਰਾਰ, ਫਿਰ ਪਰਿਵਾਰ ਨੂੰ ਦਿੱਤੀ ਮੌਤ ਦੀ ਖ਼ਬਰ

ਬਠਿੰਡਾ (ਕੁਨਾਲ ਬਾਂਸਲ) : ਕੋਰੋਨਾ ਮਹਾਮਾਰੀ ਦੇ ਚੱਲਦੇ ਨਿੱਤ ਦਿਨ ਪੰਜਾਬ ਦੇ ਵੱਖ-ਵੱਖ ਹਸਪਤਾਲਾਂ 'ਚ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਹੋ ਰਹੀ ਖੱਜਲ ਖੁਆਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪਟਿਆਲਾ ਦੇ ਨਿੱਜੀ ਹਸਪਤਾਲ 'ਚ ਮਰੀਜ਼ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਬਠਿੰਡਾ ਸਿਵਲ ਹਸਪਤਾਲ ਸਵਾਲਾਂ ਦੇ ਘੇਰੇ 'ਚ ਆ ਖੜ੍ਹਾ ਹੋਇਆ ਹੈ, ਜਿਥੇ ਇਕ ਪੁੱਤਰ ਇਨਸਾਫ਼ ਲਈ ਸਿਵਲ ਹਸਪਤਾਲ ਦੇ ਬਾਹਰ ਬੈਠ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ 5 ਜ਼ਿਲਿ੍ਹਆਂ ’ਚ ਸਖ਼ਤੀ, ਅੱਜ ਤੋਂ ਨਵੇਂ ਨਿਯਮ ਲਾਗੂ

ਪੀੜਤ ਨੌਜਵਾਨ ਨੇ ਦੱਸਿਆ ਕਿ ਬੀਤੇ ਦਿਨ ਉਸ ਦੇ ਪਿਤਾ ਨੂੰ ਖੂਨ 'ਚ ਇਨਫੈਕਸ਼ਨ ਹੋਣ ਕਾਰਨ ਬਠਿੰਡਾ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਕਮਜ਼ੋਰੀ ਕਾਰਨ ਉਸ ਨੂੰ ਵੀਲ੍ਹ ਚੇਅਰ 'ਤੇ ਬਿਠਾ ਕੇ ਹਸਪਤਾਲ ਦੇ ਅੰਦਰ ਦਾਖ਼ਲ ਕੀਤਾ ਗਿਆ। ਡਾਕਟਰਾਂ ਵਲੋਂ ਟੈਸਟ ਉਪਰੰਤ ਉਸ ਦੇ ਪਿਤਾ ਨੂੰ ਕੋਰੋਨਾ ਪਾਜ਼ੇਟਿਵ ਕਰਾਰ ਦਿੱਤਾ, ਜਿਸ ਕਾਰਨ ਉਸ ਨੇ ਆਪਣੇ ਪਿਤਾ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਪਰ ਸਵੇਰੇ ਜਦੋਂ ਉਹ ਆਪਣੇ ਪਿਤਾ ਨੂੰ ਦੇਖਣ ਹਸਪਤਾਲ ਪਹੁੰਚਿਆਂ ਤਾਂ ਉਸ ਦੀ ਹੈਰਾਨੀ ਦੀ ਉਸ ਸਮੇਂ ਕੋਈ ਹੱਦ ਨਾ ਰਹੀ। ਜਦੋਂ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਦਾ ਮਰੀਜ਼ ਹਸਪਤਾਲ ਤੋਂ ਭੱਜ ਗਿਆ ਹੈ। ਚਾਰ ਘੰਟੇ ਹਸਪਤਾਲ ਦੇ ਬਾਹਰ ਬੈਠਣ ਮਗਰੋਂ ਡਾਕਟਰਾਂ ਨੇ ਇਕ ਹੋਰ ਖ਼ੁਲਾਸਾ ਕੀਤਾ ਕਿ ਉਨ੍ਹਾਂ ਦੇ ਮਰੀਜ਼ ਦੀ ਹਸਪਤਾਲ 'ਚ ਮੌਤ ਹੋ ਗਈ ਹੈ ਇੰਨਾ ਹੀ ਨਹੀਂ ਪੁੱਤਰ ਨੇ ਦੋਸ਼ ਲਗਾਇਆ ਕਿ ਹਸਪਤਾਲ ਸਟਾਫ਼ ਵਲੋਂ ਉਸ ਦੇ ਪਿਤਾ ਦੀ ਮ੍ਰਿਤਕ ਦੇਹ ਤੱਕ ਦਿਖਾਈ ਨਹੀਂ ਜਾ ਰਹੀ। 

ਇਹ ਵੀ ਪੜ੍ਹੋ : 14 ਸਾਲਾ ਭਤੀਜੀ ਨੂੰ ਬੇਹੋਸ਼ ਕਰਕੇ ਕਰਵਾਇਆ ਜਬਰ-ਜ਼ਿਨਾਹ, ਬਣਾਈ ਵੀਡੀਓ


author

Baljeet Kaur

Content Editor

Related News