ਹੋਲੀ ਦੇ ਰੰਗ ''ਚ ਰੰਗਿਆ ਬਠਿੰਡਾ (ਵੀਡੀਓ)

Thursday, Mar 21, 2019 - 03:09 PM (IST)

ਬਠਿੰਡਾ (ਅਮਿਤ ਸ਼ਰਮਾ) : ਅੱਜ ਦੇਸ਼ ਭਰ ਵਿਚ ਹੋਲੀ ਦਾ ਤਿਊਹਾਰ ਬਹੁਤ ਹੀ ਧੂੰਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਜ਼ਿਲਾ ਬਠਿੰਡਾ ਦੀ ਗ੍ਰੀਨ ਸਿਟੀ ਵਿਚ ਔਰਤਾਂ, ਮਰਦਾਂ, ਬੱਚਿਆਂ, ਬਜ਼ੁਰਗਾਂ ਨੇ ਜਮ ਕੇ ਹੋਲੀ ਖੇਡੀ ਅਤੇ ਇਕ-ਦੂਜੇ ਨੂੰ ਰੰਗ ਲਗਾ ਕੇ ਹੋਲੀ ਦੀਆਂ ਵਧਾਈਆਂ ਦਿੱਤੀਆਂ।

ਇਸ ਬਾਰੇ ਵਿਚ ਜਦੋਂ ਔਰਤਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹੋਲੀ ਸਾਲ ਬਾਅਦ ਆਉਂਦੀ ਹੈ ਅਤੇ ਇਹ ਤਿਊਹਾਰ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਗ੍ਰੀਨ ਸਿਟੀ ਵਿਚ ਇਸ ਤਿਊਹਾਰ ਨੂੰ ਹਰ ਸਾਲ ਬਹੁਤ ਧੂੰਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਹੋਲੀ ਦਾ ਬੱਚਿਆਂ ਨੇ ਵੀ ਭਰਪੂਰ ਆਨੰਦ ਲਿਆ।


author

cherry

Content Editor

Related News