ਜਨਾਨੀ ਨਾਲ ਹੋਟਲ ''ਚੋਂ ਇਤਰਾਜ਼ਯੋਗ ਹਾਲਤ ''ਚ ਫ਼ੜੇ ਗਏ ਡੀ.ਐੱਸ.ਪੀ. ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ

Wednesday, Oct 28, 2020 - 09:25 AM (IST)

ਜਨਾਨੀ ਨਾਲ ਹੋਟਲ ''ਚੋਂ ਇਤਰਾਜ਼ਯੋਗ ਹਾਲਤ ''ਚ ਫ਼ੜੇ ਗਏ ਡੀ.ਐੱਸ.ਪੀ. ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ

ਬਠਿੰਡਾ (ਵਰਮਾ): ਹੋਟਲ ਆਸ਼ਿਆਨਾ 'ਚ ਜਨਾਨੀ ਨਾਲ ਰੰਗਰਲੀਆਂ ਮਨਾਉਂਦੇ ਹੋਏ ਐੱਸ. ਟੀ. ਐੱਫ਼. ਦੇ ਡੀ. ਐੱਸ. ਪੀ. ਨੂੰ ਥਾਣਾ ਸਿਵਲ ਲਾਈਨ ਵਲੋਂ ਸੋਮਵਾਰ ਦੇਰ ਰਾਤ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸਦੇ ਖਿਲਾਫ਼ ਪੀੜਤਾ ਦੀ ਸ਼ਿਕਾਇਤ 'ਤੇ ਡੀ. ਐੱਸ. ਪੀ. ਗੁਰਸ਼ਰਨ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਉਸ ਨੂੰ ਲਗਾਤਾਰ ਬਲੈਕਮੇਲ ਕਰ ਰਿਹਾ ਸੀ।

ਇਹ ਵੀ ਪੜ੍ਹੋ : ਮਾਲੀਏ 'ਚੋਂ ਸੂਬਿਆਂ ਦੀ ਹਿੱਸੇਦਾਰੀ ਹੋਰ ਘਟਾਉਣ ਨਾਲ ਸੂਬੇ ਕੇਂਦਰ ਦੇ ਗੁਲਾਮ ਬਣ ਜਾਣਗੇ : ਸੁਖਬੀਰ

ਪੀੜਤਾ ਨੇ ਦੱਸਿਆ ਕਿ 13 ਸਤੰਬਰ ਨੂੰ ਮੁਲਜ਼ਮ ਨੇ ਉਸ ਨੂੰ ਹੋਟਲ 'ਚ ਬੁਲਾਕੇ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ। ਸੋਮਵਾਰ, 26 ਅਕਤੂਬਰ ਨੂੰ ਉਸਨੂੰ ਫ਼ਿਰ ਉਸੇ ਹੋਟਲ 'ਚ ਬੁਲਾਇਆ ਗਿਆ ਅਤੇ ਉਸ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਰੌਲਾ ਪਾ ਦਿੱਤਾ। ਪੀੜਤਾ ਨੇ ਇਹ ਜਾਣਕਾਰੀ ਪੁਲਸ ਨੂੰ ਦਿੱਤੀ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਛਾਪੇਮਾਰੀ ਦੌਰਾਨ ਡੀ. ਐੱਸ. ਪੀ. ਨੂੰ ਇਤਰਾਜ਼ਯੋਗ ਹਾਲਤ 'ਚ ਗ੍ਰਿਫ਼ਤਾਰ ਕੀਤਾ। ਦੇਰ ਰਾਤ ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਡੀ. ਐੱਸ. ਪੀ. ਖਿਲਾਫ ਕੇਸ ਦਰਜ ਕੀਤਾ।

ਇਹ ਵੀ ਪੜ੍ਹੋ : ਗ਼ਲਤ ਨੰਬਰ ਨੇ ਉਜਾੜੀ ਕੁੜੀ ਦੀ ਜ਼ਿੰਦਗੀ, ਚੂੜਾ ਪਾਈ ਬੈਠੀ ਕਰ ਰਹੀ ਹੈ ਲਾੜੇ ਦੀ ਉਡੀਕ (ਵੀਡੀਓ)

ਇਸ ਸਬੰਧੀ ਐੱਸ. ਐੱਸ. ਪੀ. ਭੁਪਿੰਦਰਜੀਤ ਸਿੰਘ ਵਿਰਕ ਨੇ ਕਿਹਾ ਕਿ ਇਸ ਕੇਸ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਹੁਕਮਾਂ ਤੋਂ ਬਾਅਦ ਹੀ ਡੀ. ਐੱਸ. ਪੀ. ਨੂੰ ਮੁਅੱਤਲ ਕਰਨ ਦੀ ਕਾਰਵਾਈ ਕੀਤੀ ਜਾਵੇਗੀ।


author

Baljeet Kaur

Content Editor

Related News