ਡਰਾਈ ਡੇਅ ਮੌਕੇ ਛਲਕੇ ਜਾਮ, ਹੁਕਮਾਂ ਦੀਆਂ ਉਡਾਈਆਂ ਧੱਜੀਆਂ

Saturday, Oct 03, 2026 - 10:39 AM (IST)

ਡਰਾਈ ਡੇਅ ਮੌਕੇ ਛਲਕੇ ਜਾਮ, ਹੁਕਮਾਂ ਦੀਆਂ ਉਡਾਈਆਂ ਧੱਜੀਆਂ

ਬਠਿੰਡਾ (ਸੁਖਵਿੰਦਰ) : ਗਾਂਧੀ ਜੈਅੰਤੀ ਮੌਕੇ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਨੂੰ ਡਰਾਈ ਡੇਅ ਐਲਾਨ ਕਰਦਿਆਂ ਸ਼ਰਾਬ ਦੇ ਠੇਕੇ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਠੇਕਿਆ ਦੇ ਕਰਿੰਦਿਆਂ ਵੱਲੋਂ ਭਾਵੇਂ ਕਿ ਠੇਕਿਆਂ ਦੇ ਸ਼ਟਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਸ਼ਰਾਬ ਸਟਰ ਦੇ ਹੇਠੋਂ ਵਿਕਦੀ ਨਜ਼ਰ ਆਈ।

ਅਜਿਹਾ ਮਹਾਨਗਰ ਵਿਚ ਵੱਖ-ਵੱਖ ਜਗ੍ਹਾ ’ਤੇ ਦੇਖਣ ਨੂੰ ਮਿਲਿਆ। ਸ਼ਰਾਬੀ ਸ਼ਰਾਬ ਲੈ ਕੇ ਠੇਕਿਆਂ ਦੇ ਬਾਹਰ ਖੁੱਲ੍ਹੇ ਅਸਮਾਨ ਹੇਠ ਹੀ ਜਾਮ ਛਲਕਾਉਂਦੇ ਨਜ਼ਰ ਆਏ। ਅਜਿਹਾ ਕਰ ਕੇ ਸ਼ਰਾਬ ਠੇਕੇਦਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ। ਲੋਕਾਂ ਵੱਲੋਂ ਪ੍ਰਸ਼ਾਸਨ ਦੀ ਕਾਰਵਾਈ ’ਤੇ ਵੀ ਸਵਾਲ ਖੜ੍ਹੇ ਕੀਤੇ ਗਏ।
 


author

Babita

Content Editor

Related News