ਬਠਿੰਡਾ ’ਚ ਕੋਰੋਨਾ ਨਾਲ ਤਿੰਨ ਬੀਬੀਆਂ ਦੀ ਮੌਤ, 268 ਨਵੇਂ ਮਾਮਲੇ ਆਏ ਸਾਹਮਣੇ
Saturday, Apr 17, 2021 - 12:51 PM (IST)
ਬਠਿੰਡਾ (ਵਰਮਾ): ਕੋਰੋਨਾ ਮਹਾਮਾਰੀ ਨਾਲ ਤਿੰਨ ਬੀਬੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਦੋਂਕਿ 268 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਠਿੰਡਾ ਦੇ ਕੁਸ਼ਟ ਆਸ਼ਰਮ ਨੂੰ ਕੰਟੋਨਮੈਂਟ ਇਲਾਕਾ ਐਲਾਨ ਕਰ ਉਸ ਨੂੰ ਸੀਲ ਕਰ ਦਿੱਤਾ ਗਿਆ ਹੈ, ਕਿਉਂਕਿ ਕੁਸ਼ਟ ਆਸ਼ਰਮ ਤੋਂ ਲਗਾਤਾਰ ਕੇਸ ਮਿਲ ਰਹੇ ਸਨ।ਜਾਣਕਾਰੀ ਅਨੁਸਾਰ 100 ਫੁੱਟੀ ਰੋਡ ਮਹੇਸ਼ਵਰੀ ਚੌਕ ’ਚ ਸਥਿਤ ਲਾਈਫ਼ ਲਾਈਨ ਹਸਪਤਾਲ ’ਚ ਦਾਖ਼ਲ ਪਿੰਡ ਝੂੰਬਾ ਵਾਸੀ 75 ਸਾਲਾ ਕੋਰੋਨਾ ਪਾਜ਼ੇਟਿਵ ਮਹਿਲਾ ਦੀ ਸ਼ੁੱਕਰਵਾਰ ਸਵੇਰੇ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਉਕਤ ਔਰਤ ਨੂੰ ਬੀਤੀ 10 ਅਪ੍ਰੈਲ ਨੂੰ ਹਸਪਤਾਲ ’ਚ ਦਾਖ਼ਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ: 100 ਰੁਪਏ ਨੇ ਬਦਲੀ ਦਿਹਾੜੀਦਾਰ ਦੀ ਜ਼ਿੰਦਗੀ, ਰਾਤੋ-ਰਾਤ ਬਣਿਆ ਕਰੋੜਪਤੀ
ਇਸ ਤਰ੍ਹਾਂ ਨਾਮਦੇਵ ਰੋਡ ’ਤੇ ਆਪਣੇ ਘਰ ’ਤੇ ਹੋਮ ਆਈਸੋਲੇਟ 88 ਸਾਲਾ ਕੋਰੋਨਾ ਪਾਜ਼ੇਟਿਵ ਮਹਿਲਾ ਦੀ ਵੀ ਸ਼ੁੱਕਰਵਾਰ ਸਵੇਰੇ ਮੌਤ ਹੋ ਗਈ। ਮਹਿਲਾ ਦੀ ਬੀਤੀ 13 ਅਪ੍ਰੈਲ ਨੂੰ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਦੇ ਇਲਾਵਾ ਬਠਿੰਡਾ ਹਾਊਸਫ਼ੈੱਡ ਕਾਲੋਨੀ ’ਚ ਆਪਣੇ ਘਰ ’ਤੇ ਹੋਮ ਆਈਸੋਲੇਟ ਮਹਿਲਾ ਦੀ ਵੀ ਸ਼ੁੱਕਰਵਾਰ ਸਵੇਰੇ ਕੋਰੋਨਾ ਦੇ ਕਾਰਨ ਮੌਤ ਹੋ ਗਈ।ਪ੍ਰਸ਼ਾਸਨ ਵਲੋਂ ਸੂਚਨਾ ਮਿਲਣ ’ਤੇ ਸਾਰੀਆਂ ਮਹਿਲਾਵਾਂ ਦੀਆਂ ਲਾਸ਼ਾਂ ਦਾ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਦੇ ਵਾਲੰਟੀਅਰ ਹਰਬੰਸ, ਜੱਗਾ ਸਹਾਰਾ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਥਾਨਕ ਸ਼ਮਸ਼ਾਨ ਭੂਮੀ ਦਾਣਾ ਮੰਡੀ ’ਚ ਪੀ. ਪੀ. ਈ. ਕਿੱਟਾਂ ਪਾ ਕੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ’ਚ ਅੰਤਿਮ ਸਸਕਾਰ ਕੀਤਾ ਗਿਆ
ਇਹ ਵੀ ਪੜ੍ਹੋ: ਫ਼ਰੀਦਕੋਟ ਤੋਂ ਵੱਡੀ ਖ਼ਬਰ: ਸੌਂ ਰਹੇ ਵਿਅਕਤੀ ਦਾ ਸਿਰ ਵੱਢ ਕੇ ਨਾਲ ਲੈ ਗਏ ਕਾਤਲ