ਬਠਿੰਡਾ ''ਚ ਵੱਡੀ ਵਾਰਦਾਤ : 3 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ

Saturday, Mar 14, 2020 - 10:24 AM (IST)

ਬਠਿੰਡਾ ''ਚ ਵੱਡੀ ਵਾਰਦਾਤ : 3 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ

ਬਠਿੰਡਾ (ਵਰਮਾ) : ਮਾਨਸਾ ਰੋਡ 'ਤੇ ਸਥਿਤ ਇਕ ਬੂਟਿਆਂ ਦੀ ਨਰਸਰੀ 'ਚ ਆਪਣੀ ਮਾਂ ਅਤੇ 2 ਭਰਾਵਾਂ ਨਾਲ ਰਹਿ ਰਹੀ ਇਕ 3 ਸਾਲਾ ਬੱਚੀ ਦੀ ਕਿਸੇ ਨੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਮਾਨਸਾ ਰੋਡ 'ਤੇ ਸਥਿਤ ਉਕਤ ਨਰਸਰੀ 'ਚ ਬਣੇ ਕਮਰੇ 'ਚੋਂ ਬੱਚੀ ਪ੍ਰਿਆ ਪੁੱਤਰੀ ਦੇਵੀ ਵਾਸੀ ਯੂ. ਪੀ. ਦੀ ਲਾਸ਼ ਸ਼ੁੱਕਰਵਾਰ ਦੁਪਹਿਰ ਨੂੰ ਬਰਮਾਦ ਹੋਈ। ਉਕਤ ਘਟਨਾ ਦੌਰਾਨ ਪ੍ਰਿਆ ਦੀ ਮਾਂ ਨਰਸਰੀ 'ਚ ਕੰਮ ਕਰ ਰਹੀ ਸੀ ਅਤੇ ਬੱਚੀ ਕਮਰੇ 'ਚ ਇਕੱਲੀ ਸੀ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਿਵਲ ਲਾਈਨ ਪੁਲਸ ਦੇ ਇੰਚਾਰਜ ਇੰਸਪੈਕਟਰ ਰਵਿੰਦਰ ਸਿੰਘ ਪੁਲਸ ਟੀਮ ਨਾਲ ਮੌਕੇ 'ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਬਾਅਦ 'ਚ ਸਹਾਰਾ ਜਨਸੇਵਾ ਦੇ ਵਰਕਰਾਂ ਨੇ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬੱਚੀ ਦੇ ਗਲੇ 'ਤੇ ਰੱਸੀ ਆਦਿ ਦੇ ਨਿਸ਼ਾਨ ਹਨ, ਜਿਸ ਨਾਲ ਇਹ ਸਪੱਸ਼ਟ ਹੈ ਕਿ ਉਸ ਦੀ ਹੱÎਤਿਆ ਗਲਾ ਘੁੱਟ ਕੇ ਕੀਤੀ ਗਈ ਹੈ। ਮ੍ਰਿਤਕ ਬੱਚੀ ਦੀ ਮਾਂ ਰਾਜ ਰਾਣੀ ਨੇ ਦੱਸਿਆ ਕਿ ਬਾਹਰ ਦੇ ਕੁਝ ਲੋਕਾਂ ਨੇ ਦੱÎਸਿਆ ਕਿ ਇਕ ਔਰਤ ਆਟੋ ਰਿਕਸ਼ਾ 'ਚ ਸਵਾਰ ਹੋ ਕੇ ਨਰਸਰੀ 'ਚ ਆਈ ਸੀ ਅਤੇ ਕੁਝ ਸਮੇਂ ਬਾਅਦ ਆਟੋ 'ਚ ਬੈਠ ਕੇ ਵਾਪਸ ਚਲੀ ਗਈ। ਇਹ ਵੀ ਪਤਾ ਲੱਗਾ ਹੈ ਕਿ ਰਾਜ ਰਾਣੀ ਦਾ ਇਹ ਤੀਜਾ ਵਿਆਹ ਸੀ, ਜਦਕਿ ਪਿਛਲੇ ਵਿਆਹਾਂ ਤੋਂ ਉਸ ਦੇ 3 ਹੋਰ ਬੱਚੇ ਵੀ ਹਨ। ਪੁਲਸ ਇਸ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ 'ਚ ਲੱਗੀ ਹੋਈ ਹੈ। ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਲਦੀ ਹੀ ਹਤਿਆਰੇ ਨੂੰ ਕਾਬੂ ਕਰ ਕੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।


author

Baljeet Kaur

Content Editor

Related News