66 ਸਾਲ ਦਾ ਬਜ਼ੁਰਗ ਲਾਉਂਦਾ ਹੈ ਘੋੜੇ ਨਾਲ ਦੌੜ, ਜਿੱਤ ਚੁੱਕਿਐ 100 ਤੋਂ ਵੱਧ ਮੈਡਲ

02/11/2019 3:54:49 PM

ਬਟਾਲਾ : ਜਿਸ ਉਮਰ 'ਚ ਗੋਢਿਆਂ ਦਾ ਦਰਦ ਤੇ ਹੋਰ ਬੀਮਾਰੀਆਂ ਤੋਂ ਪਰੇਸ਼ਾਨ ਹੋ ਕੇ ਲੋਕਾਂ ਤੁਰਨਾ ਮੁਸ਼ਕਲ ਹੋ ਜਾਂਦਾ ਹੈ। ਉਸ ਉਮਰ 'ਚ ਤਲਵੰਡੀ ਝਿਊਰੀਆਂ 'ਚ 66 ਸਾਲ ਦਾ ਬਲਵੰਤ ਸਿੰਘ ਰੋਜ਼ਾਨਾ 2 ਕਿਲੋਮੀਟਰ ਘੋੜੇ ਨਾਲ ਦੌੜ ਲਗਾਉਂਦਾ ਹੈ। ਉਨ੍ਹਾਂ ਦਾ ਸਰੀਰ ਇੰਨਾ ਫਿੱਟ ਹੈ ਕਿ ਉਹ ਆਪਣੇ ਪਿੰਡ ਤੋਂ 31 ਕਿਲੋਮੀਟਰ ਦੂਰ ਗੁਰਦਾਸਪੁਰ ਤੱਕ ਦੌੜ ਕੇ ਡੇਢ ਘੰਟੇ 'ਚ ਪਹੁੰਚ ਜਾਂਦੇ ਹਨ। ਬਲਵੰਤ ਸਿੰਘ ਹੁਣ ਤੱਕ ਰੇਸ 'ਚ 100 ਤੋਂ ਮੈਡਲ ਹਾਸਲ ਕਰ ਚੁੱਕੇ ਹਨ। ਉਨ੍ਹਾਂ ਦਾ ਘੋੜਾ ਤੇ ਕੁੱਤਾ ਵੀ ਉਨ੍ਹਾਂ ਨਾਲ ਦੌੜ ਲਗਾਉਂਦੇ ਹਨ। ਬਲਵੰਤ ਸਿੰਘ ਨੂੰ ਬਚਪਨ ਤੋਂ ਹੀ ਦੌੜਨ ਦਾ ਸ਼ੌਕ ਸੀ। 

ਪਿਛਲੇ ਕੁਝ ਦਿਨ ਪਹਿਲਾ ਹੀ ਬਲਵੰਤ ਸਿੰਘ ਨੇ ਅਟਾਰੀ ਸਰਹੱਦ 'ਤੇ ਬੀ.ਐੱਸ.ਐੱਫ. ਦੀ ਦੌੜ 'ਚ ਪਹਿਲਾਂ ਸਥਾਨ ਹਾਸਲ ਕਰਕੇ 5100 ਰੁਪਏ ਦਾ ਇਨਾਮ ਵੀ ਜਿੱਤਿਆ। ਉਨ੍ਹਾਂ ਨੇ ਮੁੰਬਈ 'ਚ ਹੋਈ ਦੌੜ 'ਚ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਮੁੰਬਈ, ਲਖਨਾਊ, ਇਲਾਹਾਬਾਦ, ਹਰਿਆਣਾ, ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ, ਦਿੱਲੀ ਗੁੜਗਾਓ, ਪਟਿਆਲਾ ਤੇ ਸੰਗਰੂਰ 'ਤ ਹੋਈਆਂ ਦੌੜਾਂ 'ਚ ਉਹ ਭਾਗ ਲੈ ਚੁੱਕੇ ਹਨ।

ਬਚਪਨ 'ਚ ਖਰਗੋਸ਼ ਤੇ ਕੁੱਤੇ ਨਾਲ ਲਗਾਉਂਦੇ ਸੀ ਦੌੜ 
ਬਲਵੰਤ ਸਿੰਘ ਨੇ ਦੱਸਿਆ ਕਿ ਉਹ ਬਚਪਨ 'ਚ ਖਰਗੋਸ਼ ਤੇ ਕੁੱਤੇ ਨਾਲ ਦੌੜ ਲਗਾਉਂਦੇ ਸਨ। ਉਨ੍ਹਾਂ ਕਿਹਾ ਕਿ ਜ਼ਿੰਦਗੀ 'ਚ ਇਨਸਾਨ ਨੂੰ ਕਦੀ ਵੀ ਥੱਕਣਾ ਨਹੀਂ ਚਾਹੀਦਾ ਤੇ ਨਿਰੰਤਰ ਚੱਲਦੇ ਰਹਿਣਾ ਚਾਹੀਦਾ, ਭਾਵੇ ਕਿੰਨੀਆਂ ਵੀ ਮੁਸ਼ਕਲਾਂ ਰਸਤੇ 'ਚ ਆਉਣ। 

2015 ਤੋਂ 2018 ਤੱਕ ਇਨ੍ਹਾਂ ਮੈਡਲਾਂ 'ਤੇ ਕੀਤਾ ਕਬਜ਼ਾ 
2015 :
ਜੀ.ਐੱਨ.ਡੀ.ਯੂ. 'ਚ 21 ਕਿਮੀ. ਦੌੜ 'ਚ ਗੋਲਡ ਮੈਡਲ 
2016 : ਹਰਿਆਣਾ 'ਚ 1500 ਮੀਟਰ ਦੌੜ 'ਚ ਗੋਲਡ ਮੈਡਲ 
2016 : ਚੰਡੀਗੜ੍ਹ 'ਚ 5 ਕਿਲੋਮੀਟਰ ਦੌੜ ਗੋਲਡ ਮੈਡਲ
2017 : ਚੰਡੀਗੜ੍ਹ 'ਚ 21 ਕਿਲੋਮੀਟਰ ਦੌੜ 'ਚ ਗੋਲਡ ਮੈਡਲ 
2018 : ਚੰਡੀਗੜ੍ਹ 'ਚ 800 ਮੀਟਰ ਦੌੜ 'ਤ ਗੋਲਡ ਮੈਡਲ 


Baljeet Kaur

Content Editor

Related News