ਟ੍ਰੈਵਲ ਏਜੰਟ ਦੀ ਭੈਣ ਕਰਵਾਉਣਾ ਚਾਹੁੰਦੀ ਸੀ ਦੇਹ-ਵਪਾਰ, ਜਾਨ ਬਚਾਅ ਕੇ ਵਤਨ ਪਰਤੀ ਕੁੜੀ

Saturday, Sep 14, 2019 - 03:04 PM (IST)

ਟ੍ਰੈਵਲ ਏਜੰਟ ਦੀ ਭੈਣ ਕਰਵਾਉਣਾ ਚਾਹੁੰਦੀ ਸੀ ਦੇਹ-ਵਪਾਰ, ਜਾਨ ਬਚਾਅ ਕੇ ਵਤਨ ਪਰਤੀ ਕੁੜੀ

ਬਟਾਲਾ (ਗੁਰਪ੍ਰੀਤ ਸਿੰਘ) : ਬਟਾਲਾ 'ਚ ਟ੍ਰੈਵਲ ਏਜੰਟ ਵਲੋਂ ਇਕ ਕੁੜੀ ਨੂੰ 80 ਹਜ਼ਾਰ 'ਚ ਵਰਕਰ ਪਰਮਿਟ ਦਾ ਝਾਂਸਾ ਦੇ ਕੇ 15 ਦਿਨਾਂ ਦੇ ਵੀਜ਼ੇ 'ਤੇ ਮਲੇਸ਼ੀਆ ਭੇਜ ਦਿੱਤਾ ਗਿਆ। ਪੀੜਤਾ ਨੇ ਦੱਸਿਆ ਕਿ ਜਦੋਂ ਮਲੇਸ਼ੀਆ ਪਹੁੰਚੀ ਤਾਂ ਉਥੇ ਮੌਜੂਦ ਟ੍ਰੈਵਲ ਏਜੰਟ ਦੀ ਭੈਣ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ 'ਤੇ ਦੇਹ-ਵਪਾਰ ਕਰਨ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਕਾਫੀ ਡਰਾਉਣ ਧਮਕਾਉਣ ਤੋਂ ਬਾਅਦ ਵੀ ਜਦੋਂ ਉਹ ਨਹੀਂ ਮੰਨੀ ਤਾਂ ਉਨ੍ਹਾਂ ਲੋਕਾਂ ਨੇ ਉਸ ਨੂੰ ਅੱਗੇ ਵੇਚਣ ਦੀ ਨੀਅਤ ਨਾਲ ਉਸ ਦੀ ਇਕ ਵੀਡੀਓ ਬਣਾ ਲਈ। ਇਸ ਦੌਰਾਨ ਕਿਸੇ ਤਰ੍ਹਾਂ ਉਸ ਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਮਲੇਸ਼ੀਆ 'ਚ ਰਹਿੰਦੇ ਦੋਸਤਾਂ ਨਾਲ ਮਿਲ ਕੇ ਕੁੜੀ ਏਜੰਟ ਦੀ ਚੁੰਗਲ 'ਚੋਂ ਬਾਹਰ ਕਰਵਾਇਆ ਤੇ ਵਤਨ ਵਾਪਸ ਲਿਆਂਦਾ। ਫਿਲਹਾਲ ਪੁਲਸ ਬਾਟਾਲ ਪੁਲਸ ਨੇ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Baljeet Kaur

Content Editor

Related News